10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਿਜਲੀ ਨਿਗਮ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਛੁੱਟੀ ਸਮੇਂ ਗੇਟ ਬੰਦ ਹੋਣ ਦੇ ਵਿਰੋਧ ’ਚ ਕੀਤਾ ਰੋਸ ਮੁਜ਼ਾਹਰਾ

ਅਜੀਤ ਡੈਸਕ 26-06-2026
ਪਟਿਆਲਾ, 25 ਜੂਨ (ਧਰਮਿੰਦਰ ਸਿੰਘ ਸਿੱਧੂ)-ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਅੱਜ ਮੁੱਖ ਦਫਤਰ ਪੀਐਸਪੀਸੀਐਲ ਵਿਖੇ ਲੱਗਭੱਗ ਹਰ ਰੋਜ ਛੁੱਟੀ ਸਮੇ ਵੱਖ ਵੱਖ ਜੱਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਗੇਟ ਬੰਦ ਕੀਤੇ ਜਾਣ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਇਸ ਸੰਬੰਧੀ ਮੈਨੇਜ਼ਮੈਂਟ ਨੂੰ ਕੋਈ ਠੋਸ ਹੱਲ ਕੱਢਣ ਦੀ ਅਪੀਲ ਕੀਤੀ ਗਈ।
ਹੈਡ ਆਫਿਸ ਦੇ ਸਾਰੇ ਸਟਾਫ ਵਲੋਂ ਸਵੇਰ ਤੋਂ ਹੀ ਦਫਤਰਾਂ ਵਿਚੋਂ ਬਾਹਰ ਨਿੱਕਲ ਕੇ ਸ਼ਾਂਤਮਈ ਢੰਗ ਨਾਲ ਬੈਠ ਕੇ ਆਪਣਾ ਰੋਸ ਜਾ਼ਹਰ ਕੀਤਾ। ਜਿਸ ਵਿਚ ਵੱਡੀ ਗਿਣਤੀ ਵਿਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਮੂਲੀਅਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਸਕੱਤਰ ਕੁਲਜੀਤ ਸਿੰਘ ਰਟੌਲ, ਪ੍ਰਧਾਨ ਪਰਮਜੀਤ ਕੌਰ ਕੈਂਥ, ਗੁਰਵਿੰਦਰ ਸਿੰਘ ਗੁਰੂ, ਹਰਗੁਰਮੀਤ ਸਿੰਘ ਵਲੋਂ ਦੱਸਿਆ ਕਿ 24 ਜੂਨ ਨੂੰ ਦੁਪਿਹਰ 1 ਵਜੇ ਤੋਂ 4 ਵਜੇ ਤੱਕ ਮੁੱਖ ਦਫਤਰ ਦੇ ਗੇਟ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਵਲੋਂ ਬੰਦ ਕੀਤੇ ਜਾਣ ਕਾਰਨ ਹੈਡ ਆਫਿਸ ਦੇ ਸਮੁੱਚੇ ਕਾਮੇ ਭੁਖੇ ਪਿਆਸੇ ਫਸੇ ਰਹੇ, ਪਿਛਲੇ ਕਈ ਦਿਨਾਂ ਤੋਂ ਕੰਟਰੈਕਟ ਕਾਮਿਆਂ ਦੀ ਹੜਤਾਲ ਕਾਰਨ ਮੁੱਖ ਦਫਤਰ ਵਿਚ ਸਫਾਈ ਦਾ ਬਹੁਤ ਬੁਰਾ ਹਾਲ ਹੈ, ਹਰ ਪਾਸੇ ਗੰਦਗੀ ਫੈਲੀ ਹੋਈ ਹੈ, ਮੁੱਖ ਦਫਤਰ ਦੀਆਂ ਲਿਫਟਾਂ ਕੰਮ ਨਹੀਂ ਕਰਦੀਆਂ ਅਤੇ ਅਕਸਰ ਇਸ ਵਿਚ ਕਰਮਚਾਰੀ ਫਸ ਜਾਂਦੇ ਹਨ ਪਰੰਤੂ ਹੁਣ ਪਿਛਲੇ ਕੁਝ ਦਿਨਾਂ ਤੋਂ ਬੰਦ ਹੀ ਪਈਆਂ ਹਨ ਜਦੋਂ ਕਿ ਪਿਛਲੇ ਸਮੇਂ ਦੌਰਾਨ ਇਨ੍ਹਾਂ ਦੀ ਮੁਰੰਮਤ ਤੇ ਵਿਭਾਗ ਵਲੋਂ ਲੱਖਾਂ ਰੁਪੈ ਖਰਚ ਕੀਤੇ ਗਏ ਸਨ। ਇਸ ਤੋਂ ਇਲਾਵਾ ਵਿਭਾਗ ਵਲੋਂ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੀ ਮੰਗ ਮੰਨਦੇ ਹੋਏ ਏ.ਸੀ. ਤਾਂ ਖਰੀਦ ਲਏ ਅਤੇ ਦਫਤਰਾਂ ਅੰਦਰ ਫਿੱਟ ਵੀ ਕਰ ਦਿੱਤੇ ਗਏ ਹਨ ਪਰ ਕਈ ਦਿਨਾਂ ਤੋਂ ਚਾਲੂ ਨਹੀਂ ਕੀਤੇ ਜਾ ਰਹੇ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਡਾਇਰੈਕਟਰ ਵੰਡ ਇੰਜ: ਇੰਦਰਪਾਲ ਸਿੰਘ ਅਤੇ ਡਾਇਰੈਕਟਰ ਕਮਰਸ਼ੀਅਲ ਸ੍ਰੀਮਤੀ ਤਰੇਹਣ ਵਲੋਂ ਸੰਬੋਧਿਤ ਕੀਤਾ ਅਤੇ ਬਹੁਤ ਜਲਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਗੱਲ ਕਹੀ, ਇਸ ਸਬੰਧੀ ਮੌਕੇ ’ਤੇ ਹੀ ਐਸ.ਐਸ.ਪੀ ਪਟਿਆਲਾ ਨੂੰ ਲਿਖਤੀ ਰੂਪ ਵਿਚ ਪੱਤਰ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਇੰਜੀਨੀਅਰ ਸਿਵਲ ਨੂੰ ਬੁਲਾ ਕੇ ਲਿਫਟ, ਏ.ਸੀ ਅਤੇ ਸਫਾਈ ਦਾ ਪ੍ਰਬੰਧ ਤੁਰੰਤ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ। ਜੁਆਇੰਟ ਐਕਸ਼ਨ ਕਮੇਟੀ ਵੀ ਮੈਨੇਜ਼ਮੈਟ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਕਿ ਜੇਕਰ ਤੁਰੰਤ ਇਹਨਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਹੈਡ ਆਫਿਸ ਦੇ ਸਮੁੱਚੇ ਕਰਮਚਾਰੀ ਅਤੇ ਅਧਿਕਾਰੀ ਦੁਬਾਰਾ ਬਾਹਰ ਬੈਠਣ ਨੂੰ ਮਜ਼ਬੂਰ ਹੋਣਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਬਣਦਾ ਮਾਨ-ਸਨਮਾਨ ਦਿੱਤਾ ਹੈ - ਜਸਪਾਲ ਜੁਨੇਜਾ ਨਵ-ਨਿਯੁ... ਅਗਲੀ ਖ਼ਬਰ ਪੁਲ ਤਿੱਬੜੀ ਦਾ ਅੰਮ੍ਰਿਤ ਸਰੋਵਰ ਤਿੰਨ ਸਾਲ ਤੋਂ ਨਹੀਂ ਚੜ੍ਹ ਸਕਿਆ ਨੇਪਰੇ ਨੌਜਵਾਨ ਨਹਿਰਾਂ ’ਚ ਨਹਾਉਣ ਤੋਂ ਨਹੀਂ ਆ ਰਹੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।