08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਨਗਰ ਨਿਗਮ ਪਟਿਆਲਾ ਨੂੰ ਵਾਤਾਵਰਨ ਸੰਭਾਲ ਲਈ ਮਿਲਿਆ ‘ਸਕੋਚ ਐਵਾਰਡ’

ਅਜੀਤ ਡੈਸਕ 24-06-2026
ਪਟਿਆਲਾ, 23 ਜੂਨ (ਅ.ਸ. ਅਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ ਖਾਤੇ ਵਿਚ ਭਾਰਤ ਦੇ ਬਹੁਤ ਹੀ ਵੱਕਾਰੀ ਅਤੇ ਸੁਤੰਤਰ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਸਕੋਚ ਅਵਾਰਡ’ ਆ ਗਿਆ ਹੈ। ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਅਵਾਰਡ ਸਮਾਰੋਹ ਦੌਰਾਨ ਪਟਿਆਲਾ ਨਿਗਮ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ, ਜੋ ਕਿ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਖੇਤਰ ਵਿੱਚ ਪੂਰੇ ਪੰਜਾਬ ਵਿਚੋਂ ਕਿਸੇ ਵੀ ਨਗਰ ਨਿਗਮ ਨੂੰ ਮਿਲਣ ਵਾਲਾ ਪਹਿਲਾ ਐਵਾਰਡ ਹੈ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਨਿਗਮ ਵੱਲੋਂ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਮਨਰੀਤ ਰਾਣਾ ਪੀ. ਸੀ.ਐਸ, ਅਰਬਨ ਪਲੈਨਰ ਜਗਦੀਪ ਸਿੰਘ ਅਤੇ ਸ਼ੁਭਮ ਜਿੰਦਲ ਨੇ ਇਹ ਵੱਕਾਰੀ ਟਰਾਫ਼ੀ ਹਾਸਲ ਕੀਤੀ। ਮਿਹਰ ਕੁੰਦਨ ਗੋਗੀਆ,ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਪ੍ਰੋਜੈਕਟ ਦੇ ਵੇਰਵਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਨਗਰ ਨਿਗਮ ਪਟਿਆਲਾ ਵੱਲੋਂ ਸ਼ਾਸਕੀ ਸਕੀਮ ਅਧੀਨ ਸ਼ਹਿਰ ਵਿਚ 57 ਏਕੜ ਰਕਬੇ ਵਿਚ ਜੰਗਲ ਅਤੇ 10 ਕਿਲੋਮੀਟਰ ਲੰਬੇ ਵਾਕਿੰਗ ਟ੍ਰੇਲ ਦਾ ਵਿਕਸਿਤ ਨਿਰਮਾਣ ਕੀਤਾ ਗਿਆ ਸੀ। ਇਸ ਵਾਤਾਵਰਣ ਪੱਖੀ ਪ੍ਰੋਜੈਕਟ ਦੇ ਤਹਿਤ 4.5 ਏਕੜ ਵਿੱਚ ਦੋ ‘ਮਿਆਵਾਕੀ ਜੰਗਲ’ (ਫੁਲਕੀਆਂ ਪ੍ਰੈੱਸ ਦੇ ਸਾਹਮਣੇ ਅਤੇ ਐਮ.ਆਰ.ਐਫ. ਸੈਂਟਰ ਦੇ ਨੇੜੇ) ਤਿਆਰ ਕੀਤੇ ਗਏ। ਇਸ ਮੌਕੇ ਵਧੀਕ ਕਮਿਸ਼ਨਰ ਸ਼੍ਰੀਮਤੀ ਸਿਮਰਪ੍ਰੀਤ ਕੌਰ ਪੀ.ਸੀ.ਐਸ., ਨਿਗਰਾਨ ਇੰਜੀਨੀਅਰ ਸ਼੍ਜਤਿੰਦਰਪਾਲ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਪ੍ਰਮੁੱਖ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਰਾਏਕੋਟ-ਜਗਰਾਉਂ ਰੋਡ ਦੀ ਮਾੜੀ ਹਾਲਤ ਰਾਹਗੀਰਾਂ ਲਈ ਬਣੀ ਵੱਡੀ ਮੁਸੀਬਤ ਅਗਲੀ ਖ਼ਬਰ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ਼ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।