08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੀ.ਡਬਲਿਯੂ.ਡੀ. ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਰੋਸ ਰੈਲੀ ਅਤੇ ਝੰਡਾ ਮਾਰਚ 21 ਜੁਲਾਈ ਨੂੰ

ਅਜੀਤ ਡੈਸਕ 24-06-2026
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਜਲ ਸਪਲਾਈ ਯੋਜਨਾਵਾਂ ਦਾ ਪੰਚਾਇਤੀਕਰਨ ਅਤੇ ਨਿੱਜੀਕਰਨ, ਆਊਟਸੋਰਸਸ ਕਰਮਚਾਰੀਆਂ ਨੂੰ ਪੱਕੇ ਨਾ ਕਰਨ ’ਤੇ ਦਰਜਾਚਾਰ ਦੀਆਂ ਪ੍ਰੋਮਸ਼ਨਾਂ ਸੰਬੰਧੀ ਪ੍ਰੀਖਿਆ ਨਾ ਲੈਣ, ਅਤੇ ਦਰਜਾਚਾਰ ਕਰਮਚਾਰੀਆਂ ਨੂੰ ਪੱਦਉੱਨਤ ਨਾ ਕਰਨ, ਡੈੱਥ ਕੈਸ ਦੇ ਵਾਰਸਾਂ ਨੂੰ ਨੌਕਰੀਆਂ ਨਾ ਦੇਣ ਆਦਿ ਮੰਗਾਂ ਸੰਬੰਧੀ ਪੰਜਾਬ ਸਰਕਾਰ ਵਲੋਂ ਵਾਅਦਾਖਿਲਾਫੀ ਕੀਤੇ ਜਾਣ ਵਿਰੁੱਧ ਪੀ.ਡਬਲਿਯੂ.ਡੀ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪਟਿਆਲਾ ਜੋਨ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ. 1, 2 ਅਤੇ ਮਕੈਨੀਕਲ ਦਫ਼ਤਰ ਅੱਗੇ ਜੋਨ ਪ੍ਰਧਾਨ ਕੁਲਦੀਪ ਸਿੰਘ ਘੱਗਾ, ਮੀਤ ਪ੍ਰਧਾਨ ਧਰਮਪਾਲ ਸਿੰਘ ਲੌਟ, ਮਲਕੀਤ ਸਿੰਘ ਭੁਟਾਨ ਦੀ ਅਗਵਾਈ ਵਿੱਚ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰ, ਰੋਸ ਰੈਲੀਆਂ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਮ ਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਸੌਂਪੇ ਗਏ। ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਸੂਬਾ ਆਗੂ ਰਾਜਪਾਲ ਸਿੰਘ ਲਸੋਈ, ਜਸਵੀਰ ਸਿੰਘ ਖੋਖਰ, ਜੋਨ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਹਰਬੀਰ ਸਿੰਘ ਸੁਨਾਮ, ਅਰਜਨ ਸਿੰਘ ਰਾਜਪੁਰਾ, ਦਰਸ਼ਨ ਸਿੰਘ ਫਹਿਤਗੜ੍ਹ ਸਾਹਿਬ, ਜੁਆਇੰਟ ਐਕਸ਼ਨ ਕਮੇਟੀ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਸਵਰਨ ਸਿੰਘ ਬੰਗਾ, ਦਰਜਾਚਾਰ ਕਰਮਚਾਰੀ ਯੂਨੀਅਨ ਪ੍ਰਧਾਨ ਮੋਨਿਕਾ ਮਸੀਹ, ਰਜਿੰਦਰਪਾਲ ਫਤਿਹਗੜ੍ਹ ਸਾਹਿਬ, ਸੁਖਦੇਵ ਸਿੰਘ ਰਾਜਪੁਰਾ, ਪ੍ਰਗਟ ਸਿੰਘ ਸਮਾਣਾ, ਜਸਵੀਰ ਸਿੰਘ ਪੰਜੌਲਾ, ਪਿਆਰਾ ਸਿੰਘ ਪਾਤੜਾਂ, ਗੁਰਚਰਨ ਸਿੰਘ ਧਨੋਆ, ਦਿਆਲ ਸਿੰਘ ਸਿੱਧੂ, ਦਵਿੰਦਰ ਸਿੰਘ, ਦੀਪਕ ਕੁਮਾਰ, ਸਵਰਨ ਸਿੰਘ, ਰਾਮ ਅਪਾਰ, ਉਗਰਸੈਨ, ਵਿਜੈ ਕੁਮਾਰ ਜੇ.ਈ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਊਟ ਸੋਰਸ, ਇਨਲਿਸਟਮੈਂਟ, ਡੇਲੀਵੇਜ ਮੁਲਾਜਮ ਬਿਨ੍ਹਾਂ ਸ਼ਰਤ ਪੱਕੇ ਕੀਤੀ ਜਾਣ, ਕੱਚੇ ਕਾਮਿਆਂ ਨੂੰ ਘੱਟੋ-ਘੱਟ ਉਜਰਤ 30,000/- ਕੀਤੀ ਜਾਵੇ। ਜੇਕਰ ਪੰਜਾਬ ਸਰਕਾਰ ਵੱਲੋਂ ਉਕਤ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਨਾ ਕੀਤਾ ਤਾਂ 21 ਜੁਲਾਈ 2026 ਨੂੰ ਵਿੱਤ ਮੰਤਰੀ ਦੇ ਹਲਕੇ ਦਿੜਬਾ ਵਿੱਚ ਰੋਸ ਰੈਲੀ ਅਤੇ ਝੰਡਾ ਮਾਰਚ ਕੱਢਿਆ ਜਾਵੇਗਾ। ਕੁਲਦੀਪ ਵਰਮਾ, ਜੀਤ ਬਹਾਦਰ ਦਰਜਾਚਾਰ ਦੇ ਟੈਸਟ ਪਾਸ ਸਾਥੀਆਂ ਨੂੰ ਦਰਜਾ ਤੀਜਾ ਵਿੱਚ ਪਰਮੋਟ ਕੀਤਾ ਜਾਵੇ ਅਤੇ ਦਰਜਾ ਤਿੰਨ ਸਾਥੀਆਂ ਨੂੰ 20:30:50 ਦਾ ਲਾਭ ਦਿੱਤਾ ਜਾਵੇ ਤੇ ਰਹਿੰਦੇ ਸਾਥੀਆਂ ਨੂੰ ਪਰਮੋਟ ਕੀਤਾ ਜਾਵੇ। ਜੇ.ਈ ਲਖਵਿੰਦਰ ਸਿੰਘ, ਫਤਿਹਗੜ੍ਹ ਸਾਹਿਬ, ਜਸਵਿੰਦਰ ਬੇਲੂਮਾਜਰਾ ਆਦਿ ਆਗੂ ਹਾਜਰ ਸਨ।
ਪਿਛਲੀ ਖ਼ਬਰ ਨਿਤਿਨ ਨਬੀਨ ਦੀ ਪੰਜਾਬ ਫੇਰੀ ਮਹਿਜ਼ ਇਕ ਫ਼ੋਟੋ ਸੈਸ਼ਨ-ਹਰਚੰਦ ਸਿੰਘ ਬਰਸਟ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੇਂਦਰ ਦੀ ਭਾਜਪਾ ਕੋਲ ਕੋਈ ਏਜੰਡਾ ਨਹੀਂ-ਜੌੜਾਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।