27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਲਕਾ ਸ਼ੁਤਰਾਣਾ 'ਚ ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਸਹਿਣ ਨਹੀਂ ਕੀਤੀ ਜਾਵੇਗੀ-ਕਰਨ ਸਿੰਘ

ਕਰਨ ਸਿੰਘ ਡੀਟੀਓ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਮੌਜੂਦ ਹੋਰ ਆਗੂ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 15-06-2026
ਪਾਤੜਾਂ, 14 ਜੂਨ (ਜਗਦੀਸ਼ ਸਿੰਘ ਕੰਬੋਜ)-ਟਰਾਂਸਪੋਰਟ ਵਿਭਾਗ 'ਚੋਂ ਸੇਵਾ ਮੁਕਤ ਹੋਣ ਮਗਰੋਂ ਹਲਕਾ ਸ਼ੁਤਰਾਣਾ 'ਚ ਰਾਜਨੀਤੀ 'ਚ ਸਰਗਰਮ ਹੋਏ ਕਰਨ ਸਿੰਘ ਨੇ ਕਿਹਾ ਕਿ ਹਲਕੇ ਸ਼ੁਤਰਾਣੇ ਦਾ ਮੇਰੇ ਪਰਿਵਾਰ ਨਾਲ ਗੂੜਾ ਸੰਬੰਧ ਹੈ ਅਤੇ ਇਸ ਹਲਕੇ 'ਚ ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਜਿੱਥੇ ਸਹਿਣ ਨਹੀਂ ਕੀਤੀ ਜਾਵੇਗੀ ਉੱਥੇ ਹੀ ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਹੋ ਰਹੀਆਂ ਗਤੀਵਿਧੀਆਂ 'ਤੇ ਰੋਕ ਲਾਈ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਵਿਚ ਕਾਨੂੰਨ-ਵਿਵਸਥਾ ਸੁਧਾਰਨ ਨਸ਼ਿਆਂ ਦੇ ਖ਼ਾਤਮੇ ਅਤੇ ਭਿ੍ਸ਼ਟਾਚਾਰ ਰੋਕਣ ਸਮੇਤ ਦਸ ਨੁਕਾਤੀ ਪ੍ਰੋਗਰਾਮ ਉਲੀਕਿਆ ਜਾਵੇਗਾ | ਹਲਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਨਸ਼ਿਆਂ ਦੇ ਕਾਰੋਬਾਰ 'ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾਵੇਗੀ | ਇਸ ਤੋਂ ਇਲਾਵਾ ਸਮਾਜਿਕ ਤੌਰ 'ਤੇ ਲੱਗ ਰਹੇ ਵੱਡੇ ਧੱਬੇ ਕਿਸੇ ਹੋਰ ਧੰਦੇ ਦੀ ਆੜ 'ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡਿਆ ਨੂੰ ਬੰਦ ਕਰਵਾਕੇ ਲੋਕਾਂ ਨੂੰ ਇਸ ਵਰਤਾਰੇ ਤੋਂ ਮੁਕਤੀ ਦਿਵਾਈ ਜਾਵੇਗੀ ਅਤੇ ਇਨ੍ਹਾਂ ਗ਼ੈਰਕਾਨੂੰਨੀ ਅੱਡਿਆਂ ਨੂੰ ਬੰਦ ਕਰਵਾਉਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਥਾਣਿਆਂ ਅਤੇ ਤਹਿਸੀਲ ਕਿਸੇ ਤਰ੍ਹਾਂ ਦੀ ਵੀ ਹੋ ਰਹੀ ਲੁੱਟ ਸਹਿਣ ਨਹੀ ਕੀਤੀ ਜਾਵੇਗੀ ਅਤੇ ਇਸ 'ਤੇ ਰੋਕ ਲਗਾਉਣ ਲਈ ਪ੍ਰਸ਼ਾਸਨਿਕ ਪੱਧਰ 'ਤੇ ਸੁਧਾਰ ਕਰਦਿਆਂ ਭਿ੍ਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਨੂੰ ਖ਼ਤਮ ਕਰਨ ਲਈ ਸਖ਼ਤ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ | ਹਲਕੇ ਵਿਚ ਗੁੰਡਾਗਰਦੀ ਅਤੇ ਮਾੜੇ ਅਨਸਰਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਕਾਨੂੰਨੀ ਕਾਰਵਾਈ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਸੜਕਾਂ, ਪਾਣੀ ਅਤੇ ਬਿਜਲੀ ਵਰਗੀਆਂ ਮੁੱਢਲੀਆਂ ਸੁਵਿਧਾਵਾਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ | ਵਿਕਾਸ ਕਾਰਜਾਂ ਵਿਚ ਕਮੀਸ਼ਨਬਾਜ਼ੀ ਨੂੰ ਰੋਕਣ ਲਈ ਪਾਰਦਰਸ਼ੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਜਾਤ-ਪਾਤ ਤੋਂ ਉੱਪਰ ਉੱਠ ਕੇ ਹਰ ਇਕ ਦੇ ਕੰਮ ਨੂੰ ਤਰਜੀਹ ਦੇਣ, ਸਾਰਿਆਂ ਨਾਲ ਪਿਆਰ ਅਤੇ ਮਿਲਵਰਤਨ ਨਾਲ ਪੇਸ਼ ਆਉਣ ਅਤੇ ਮਿੱਠੇ ਬੋਲ ਤੇ ਹਲੀਮੀ ਨਾਲ ਸੰਗਤ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਰੇ ਪਰਿਵਾਰ ਦਾ ਸਾਥ ਦੇਣ ਅਤੇ ਅਸੀ ਲੋਕਾਂ ਦੇ ਕੰਮਾਂ ਲਈ ਦਿਨ ਇਕ ਕਰ ਦਿਆਂਗੇ | ਇਸ ਮੌਕੇ ਮੰਗਤ ਸਿੰਘ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਤਰਸੇਮ ਚੰਦ ਸ਼ਰਮਾ ਸਾਬਕਾ ਸਰਪੰਚ, ਪ੍ਰੇਮ ਚੰਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਫਕੀਰ ਚੰਦ ਗੋਇਲ ਸਾਬਕਾ ਕੌਂਸਲਰ, ਮੋਹਣ ਲਾਲ ਸਿੰਗਲਾ ਸਾਬਕਾ ਕੌਂਸਲਰ, ਅਮਰੀਕ ਸਿੰਘ ਨੰਬਰਦਾਰ ਸ਼ੁਤਰਾਣਾ, ਡਾ. ਰਾਜਵੀਰ ਸਿੰਘ ਬਾਦਸ਼ਾਹਪੁਰ, ਪਰਮਜੀਤ ਸਿੰਘ ਜਲਾਲਪੁਰ, ਕੁਲਵੀਰ ਸਿੰਘ ਧਨੇਠਾ, ਕੁਲਦੀਪ ਸਿੰਘ ਰੱਲਣ, ਗੁਰਲਾਲ ਸਿੰਘ ਡਰੌਲੀ, ਜਸਪਾਲ ਸਿੰਘ
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਰਿਜ਼ਰਵ ਫ਼ੰਡ 'ਚ ਵਾਧਾ ਨਿੱਜੀ ਕਾਲਜਾਂ ਤੇ ਵਿਦਿਆਰਥੀਆਂ ਉੱਪਰ ਵੱਡਾ ਹਮਲਾ- ਤਰ... ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।