28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਕੌਂਸਲਰ ਕੋਮਲ ਮਹੰਤ ਨੇ ਪੀੜਤ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ

ਅਜੀਤ ਡੈਸਕ 13-06-2026
ਸਮਾਣਾ, 12 ਜੂਨ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਵਾਰਡ ਨੰਬਰ 19 ਵਿਚ ਨਗਰ ਕੌਂਸਲ ਚੋਣਾਂ ਦੌਰਾਨ ਕਰੰਟ ਲੱਗਣ ਕਾਰਨ ਜਾਨ ਗੁਆ ਬੈਠੇ ਨੌਜਵਾਨ ਯਾਕੂਬ ਦੇ ਪਰਿਵਾਰ ਨਾਲ ਕੌਂਸਲਰ ਕੋਮਲ ਮਹੰਤ ਨੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਪਰਿਵਾਰ ਦੇ ਦੁੱਖ 'ਚ ਸ਼ਾਮਲ ਹੁੰਦਿਆਂ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੀ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ | ਕੋਮਲ ਮਹੰਤ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਪਰਿਵਾਰ ਦੇ ਘਰ ਦੁੱਖ ਦੀ ਘੜੀ ਵਿਚ ਪਹੁੰਚੇ ਸਨ ਅਤੇ ਅੱਜ ਮੁੜ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਆਏ ਹਨ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਾਪਰੀ ਇਸ ਦੁਖਦਾਈ ਘਟਨਾ 'ਚ ਪਰਿਵਾਰ ਨੇ ਆਪਣਾ ਕਮਾਉਣ ਵਾਲਾ ਮੈਂਬਰ ਗੁਆ ਦਿੱਤਾ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ |
ਪਿਛਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ 14 ਜੂਨ ਨੂੰ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ-ਬਾਂਸਲ,... ਅਗਲੀ ਖ਼ਬਰ ਸੀਵਰੇਜ ਓਵਰਫ਼ਲੋ ਕਾਰਨ ਲੋਕਾਂ ਦਾ ਜੀਣਾ ਦੁੱਭਰ, ਪ੍ਰਸ਼ਾਸਨ ਜਲਦ ਹੱਲ ਕਰੇ-ਨਿਰਮਲ ਭੱਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।