28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਹਨੇਰੀ ਅਤੇ ਝੱਖੜ ਕਾਰਨ ਸ਼ੈੱਡ ਹੋਇਆ ਚਕਨਾਚੂਰ

ਅਜੀਤ ਡੈਸਕ 13-06-2026
ਬਨੂੜ, 12 ਜੂਨ (ਭੁਪਿੰਦਰ ਸਿੰਘ)-ਲੰਘੀ ਰਾਤ ਬਰਸਾਤ ਨਾਲ ਆਈ ਤੇਜ਼ ਹਨੇਰੀ ਅਤੇ ਝੱਖੜ ਨਾਲ ਜਿੱਥੇ ਮÏਸਮ ਖੁਸ਼ਗਵਾਰ ਹੋ ਗਿਆ ਹੈ, ਉੱਥੇ ਹੀ ਪਿੰਡ ਮਠਿਆੜਾ ਦੇ ਕਿਸਾਨ ਲਈ ਤੇਜ਼ ਹਨੇਰੀ, ਝੱਖੜ ਅਤੇ ਬਰਸਾਤ ਆਫਤ ਬਣ ਕੇ ਵਰੀ¢ ਇਸ ਤੇਜ਼ ਹਨੇਰੀ ਅਤੇ ਝੱਖੜ ਕਾਰਨ ਨੁਕਸਾਨੇ ਗਏ ਟੀਨਾ ਦੇ ਸ਼ੈਡ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਮਠਿਆੜਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਪਸ਼ੂਆਂ, ਤੂੜੀ ਵਾਲੇ ਕਮਰੇ ਅਤੇ ਹੋਰ ਰਿਹਾਇਸ਼ ਲਈ ਟੀਨਾ ਦਾ ਵੱਡਾ ਸ਼ੈੱਡ ਬਣਾਇਆ ਸੀ¢ ਉਨ੍ਹਾਂ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਬਰਸਾਤ ਦੇ ਨਾਲ ਆਏ ਤੇਜ ਹਨੇਰੀ ਅਤੇ ਝੱਖੜ ਕਾਰਨ ਬਣਾਇਆ ਹੋਇਆ ਸ਼ੈੱਡ ਚਕਨਾਚੂਰ ਹੋ ਕੇ ਦੂਰ ਖੇਤਾਂ ਵਿਚ ਡਿੱਗ ਗਿਆ¢
ਉਨ੍ਹਾਂ ਦੱਸਿਆ ਕਿ ਇਸ ਸ਼ੈਡ ਦੇ ਉਡ ਜਾਣ ਕਾਰਨ ਲੱਖਾਂ ਰੁਪਏ ਦਾ ਬਣਾਇਆ ਹੋਇਆ ਤੇ ਸ਼ੈਡ ਤਬਾਹ ਹੋ ਗਿਆ¢ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਸ਼ੂ ਇਸ ਸੈਡ ਦੀ ਬਜਾਏ ਅੰਦਰ ਕਮਰੇ ਵਿਚ ਬੰਨੇ ਹੋਏ ਸਨ¢ ਤੂੜੀ ਵਿਚ ਪਾਣੀ ਭਰ ਜਾਣ ਕਾਰਨ ਨੁਕਸਾਨ ਹੋ ਗਿਆ |
ਪਿਛਲੀ ਖ਼ਬਰ ਕਾਰ 'ਚੋਂ 100 ਕਿੱਲੋ ਭੁੱਕੀ ਸਣੇ ਨੌਜਵਾਨ ਕਾਬੂ ਅਗਲੀ ਖ਼ਬਰ ਪਹਿਲੀ ਵਾਰ ਪਾਣੀ ਛੱਡਦੇ ਹੀ ਟੁੱਟੀ ਖਾਲ, ਕਿਸਾਨਾਂ ਨੇ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।