01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬੀ 'ਵਰਸਿਟੀ ਵਿਖੇ 'ਆਊਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖ਼ਲਿਆਂ ਸੰਬੰਧੀ ਕਾਊਾਸਲਿੰਗ ਅਤੇ ਟਰਾਇਲ 16 ਜੂਨ ਨੂੰ

ਅਜੀਤ ਡੈਸਕ 03-06-2026
ਪਟਿਆਲਾ, 2 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ 'ਆਊਟਸਟੈਂਡਿੰਗ ਸਪੋਰਟਸ ਕੈਟਾਗਰੀ' ਅਧੀਨ ਦਾਖ਼ਲਿਆਂ ਸਬੰਧੀ ਕੌਂਸਲਿੰਗ ਅਤੇ ਟਰਾਇਲ 16 ਜੂਨ 2026 ਨੂੰ ਹੋਣਗੇ | ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਅਤੇ ਇਸ ਨਾਲ਼ ਜੁੜੇ ਕਾਲਜਾਂ ਵਿਖੇ ਉੱਚ ਕੋਟੀ ਦੇ ਖਿਡਾਰੀਆਂ ਲਈ ਸਪੋਰਟਸ ਕੋਟੇ ਅਧੀਨ ਪੰਜ ਵਾਧੂ ਸੀਟਾਂ ਰਾਖਵੀਂਆਂ ਹੁੰਦੀਆਂ ਹਨ | ਯੂਨੀਵਰਸਿਟੀ ਦੇ ਖੇਡ ਵਿਭਾਗ ਵਲੋਂ ਸੈਸ਼ਨ 2026-27 ਦੌਰਾਨ ਇਸ ਕੋਟੇ ਤਹਿਤ ਦਾਖਲਾ ਲੈਣ ਦੇ ਚਾਹਵਾਨ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਲਈ ਇਹ ਕੌਂਸਲਿੰਗ ਅਤੇ ਟਰਾਇਲ ਕਰਵਾਏ ਜਾ ਰਹੇ ਹਨ | ਉੱਚ ਕੋਟੀ ਦੇ ਖਿਡਾਰੀ ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਕੈਂਪਸ, ਕੰਸਟੀਚੂਐਂਟ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਵਿਚ ਕਿਸੇ ਵੀ ਕੋਰਸ/ਕਲਾਸ ਵਿਚ ਦਾਖ਼ਲਾ ਲੈ ਸਕਦੇ ਹਨ | ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੌਂਸਲਿੰਗ ਅਤੇ ਟਰਾਇਲ 16 ਜੂਨ, 2026 ਨੂੰ ਸਵੇਰੇ 9.00 ਵਜੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਖੇਡ ਵਿਭਾਗ ਵਿਖੇ ਕਰਵਾਏ ਜਾਣਗੇ | ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਪੰਜਾਬੀ ਯੂਨੀਵਰਸਿਟੀ ਡਾਟ ਇਨ 'ਤੇ ਉਪਲਬਧ ਹੈ |
ਪਿਛਲੀ ਖ਼ਬਰ ਰਮਨਦੀਪ ਕੌਰ ਨੇ ਐੱਸ.ਡੀ.ਐਮ. ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਫਿਰੋਜ਼ਪੁਰ ਡਵੀਜ਼ਨ ਨੇ ਮਈ ਮਹੀਨੇ ਦੌਰਾਨ ਜੁਰਮਾਨੇ ਵਜੋਂ 3.10 ਕਰੋੜ ਦਾ ਮਾਲੀਆ ਵਸੂਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।