13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਆਏ ਨਤੀਜਿਆਂ ਨੇ 2027 ਦੀ ਜਿੱਤ 'ਤੇ ਮੋਹਰ ਲਾਈ-ਜੱਸੀ ਸੋਹੀਆਂ ਵਾਲਾ

ਅਜੀਤ ਡੈਸਕ 31-05-2026
ਨਾਭਾ, 30 ਮਈ (ਜਗਨਾਰ ਸਿੰਘ ਦੁਲੱਦੀ)-ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਅੱਜ ਸਥਾਨਕ ਸਰੈਣਦਾਸ ਕਲੋਨੀ ਵਿਖੇ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਬੱਚਿਆਂ ਲਈ ਸਿਖਿਆ ਦੇ ਖੇਤਰ ਵਿਚ ਚੰਗੀਆਂ ਸਹੂਲਤਾਂ, ਹਰ ਵਰਗ ਦੇ ਲੋਕਾਂ ਲਈ 300 ਯੂਨਿਟ ਮੁਫ਼ਤ ਬਿਜਲੀ ਅਤੇ ਔਰਤਾਂ ਲਈ 1000/1500 ਰੁਪਏ ਹਰ ਮਹੀਨੇ ਸਤਿਕਾਰ ਭੱਤੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿਚ ਸੂਬੇ ਦੇ ਲੋਕਾਂ ਨੇ 'ਆਪ' ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਰਿਕਾਰਡਤੋੜ ਵਿਕਾਸ ਕਾਰਜਾਂ ਤੇ ਲੋਕਾਂ ਲਈ ਚਲਾਈਆਂ ਯੋਜਨਾਵਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤਾਂ ਕੇ ਸਰਕਾਰ ਦੇ ਕੀਤੇ ਕੰਮਾਂ 'ਤੇ ਮੋਹਰ ਲਾਈ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸੱਤਾ ਵਿਚ ਆਵੇਗੀ | ਇਸ ਮੌਕੇ ਏਕਤਾ ਯੂਥ ਕਲੱਬ ਦੇ ਪ੍ਰਧਾਨ ਅਕਾਸ਼ ਕੁਮਾਰ ਗੋਲੂ ਸਮੇਤ ਕਲੋਨੀ ਨਿਵਾਸੀਆਂ ਵੱਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਜੀਤ ਸਿੰਘ ਹਾਂਸ, ਦਵਿੰਦਰ ਸਿੰਘ ਕੁਲਾਰਾਂ, ਜਸਵੰਤ ਸਿੰਘ ਥੂਹੀ, ਪਰਮਿੰਦਰ ਸਿੰਘ ਭੰਗੂ, ਸਾਨੂ ਰਾਮ, ਅਮਰੀਕ ਰਾਮ ਪੰਚ, ਅੰਗਰੇਜ਼ ਰਾਮ, ਵਕੀਲ ਰਾਮ, ਭੋਲਾ ਰਾਮ, ਕੁਲਜੀਤ ਕੌਰ, ਸੋਮਾ ਦੇਵੀ, ਸੇਵਾ ਰਾਮ, ਅਮਨਦੀਪ ਰਾਮ, ਅਜੇ ਕੁਮਾਰ ਆਦਿ ਮੁਹੱਲਾ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਪਠਾਣਮਾਜਰਾ ਦੇ ਜੇਲ੍ਹ 'ਚੋਂ ਬਾਹਰ ਆਉਣ ਨਾਲ ਸਨੌਰ ਹਲਕੇ 'ਚ ਸਿਆਸੀ ਹਲਚਲ ਸ਼ੁਰੂ ਅਗਲੀ ਖ਼ਬਰ ਢਿੱਲੋਂ ਦੀ ਨਿਯੁਕਤੀ ਪੰਜਾਬ ਭਾਜਪਾ ਲਈ ਸ਼ੁਭ ਸੰਕੇਤ-ਗੁਰਜੀਤ ਸਿੰਘ ਕੋਹਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।