13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਾਭਾ ਦੇ ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਖੰਨਾ ਰਹੇ ਜੇਤੂ,

ਅਜੀਤ ਡੈਸਕ 31-05-2026
ਨਾਭਾ, 30 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਾਰਡ ਨੰਬਰ 20 ਤੋਂ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੇ ਸਪੁੱਤਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਖੰਨਾ ਵਲੋਂ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਨਗਰ ਕÏਾਸਲ ਚੋਣ ਜਿੱਤ ਲਈ ਹੈ¢ ਉਪ ਮੰਡਲ ਮੈਜਿਸਟ੍ਰੇਟ ਏਪੀ ਸਿੰਘ ਸੋਮਲ ਤੋਂ ਜੇਤੂ ਸਰਟੀਫਿਕੇਟ ਲੈਣ ਉਪਰੰਤ ਜਸਦੀਪ ਸਿੰਘ ਖੰਨਾ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਵਾਰਡ ਦੀ ਸੇਵਾ ਕਰ ਰਿਹਾ ਹੈ,ਜਿਸ ਕਰਕੇ ਵਾਰਡ ਵਾਸੀਆਂ ਵੱਲੋਂ ਉਨਾਂ ਨੂੰ ਵੱਡੇ ਫਰਕ ਨਾਲ ਜਿੱਤ ਦਿਲਵਾਈ ਗਈ ਹੈ ਇਸ ਕਰਕੇ ਉਹ ਵਾਰਡ ਵਾਸੀਆਂ ਦਾ ਆਪਣੇ ਵੱਲੋਂ ਤੋਂ ਆਪਣੇ ਪਰਿਵਾਰ ਵਲੋਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਨ¢ ਕੌਂਸਲਰ ਜਸਦੀਪ ਸਿੰਘ ਖੰਨਾ ਨੇ ਕਿਹਾ ਕਿ ਉਹ ਦੂਸਰੀ ਵਾਰ ਵਾਰਡ ਵਿਚੋਂ ਜਿੱਤੇ ਹਨ ਜਿਸ ਕਰਕੇ ਉਹ ਵਾਰਡ ਦੇ ਵਿਕਾਸ ਕਾਰਨਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਨੂੰ ਤਰਜੀਹ ਦੇਣਗੇ¢ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੇ ਹਮੇਸ਼ਾ ਹੀ ਰਿਣੀ ਰਹਿਣਗੇ ਕਿਉਂ ਜੋ ਉਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਉਨਾਂ ਦੇ ਪਰਿਵਾਰ ਨੂੰ ਭਰਵਾਂ ਸਾਥ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ¢
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਸਿਹਤ ਮੰਤਰੀ ਵਲੋਂ ਕਨਸੂਹਾ ਕਲਾਂ 'ਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।