11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮੇਜਰ ਮਲਹੋਤਰਾ ਨੇ ਡਾ. ਗਾਂਧੀ ਨਾਲ ਕੀਤੀ ਪੰਜਾਬ ਦੇ ਮੁੱਦਿਆਂ 'ਤੇ ਚਰਚਾ <br/>

ਅਜੀਤ ਡੈਸਕ 23-05-2026
ਪਟਿਆਲਾ, 22 ਮਈ (ਧਰਮਿੰਦਰ ਸਿੰਘ ਸਿੱਧੂ)-ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸੂਬਾ ਪ੍ਰਧਾਨ ਮੇਜਰ ਆਰ.ਪੀ.ਐਸ. ਮਲਹੋਤਰਾ ਨੇ ਅੱਜ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ | ਦੋਹਾਂ ਆਗੂਆਂ ਦੀ ਗੱਲਬਾਤ ਪੰਜਾਬ ਦੀ ਆਰਥਿਕਤਾ, ਖੇਤੀਬਾੜੀ, ਵਪਾਰ ਅਤੇ ਰੁਜ਼ਗਾਰ, ਸਮੇਤ ਕਈ ਵਿਸ਼ਿਆਂ ਉੱਤੇ ਕੇਂਦਰਿਤ ਰਹੀ | ਇਸ ਵਿਚ ਖੇਤੀ ਵਿਭਿੰਨਤਾ, ਐਗਰੋਪ੍ਰੋਸੈਸਿੰਗ, ਕੋਲਡ ਸਟੋਰੇਜ, ਵਾਗਾਹ ਬਾਰਡਰ ਦੇ ਰਾਹੀਂ ਮੱਧ-ਪੂਰਬੀ ਦੇਸ਼ਾਂ ਨਾਲ ਵਪਾਰ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼, ਸਮਾਜਿਕ ਸੁਰੱਖਿਆ, ਆਦਿ ਕਈ ਨੁਕਤਿਆਂ ਉੱਤੇ ਵਿਚਾਰ ਸਾਂਝੇ ਕੀਤੇ ਗਏ | ਡਾ ਗਾਂਧੀ ਨੇ ਕਿਹਾ ਕਿ ਕੁੱਝ ਫਾਸੀਵਾਦੀ ਤਾਕਤਾਂ ਤੋਂ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਗੰਭੀਰ ਖ਼ਤਰਾ ਹੈ ਜਿਸ ਲਈ ਹਰ ਸੂਝਵਾਨ ਵਿਅਕਤੀ ਨੂੰ ਆਪਣੇ ਪੱਧਰ 'ਤੇ ਕੁੱਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੈ | ਇਸ ਮੌਕੇ 'ਤੇ ਉਨ੍ਹਾਂ ਨਾਲ ਇੰਸਪੈਕਟਰ ਰਿਟਾਇਰਡ ਪਾਲ ਸਿੰਘ, ਅਮਰਜੀਤ ਸਿੰਘ ਬਿੱਟੂ ਸੋਢੀ ਅਤੇ ਹੋਰ ਲੋਕ ਹਾਜ਼ਰ ਸਨ¢

ਪਿਛਲੀ ਖ਼ਬਰ ਗੁਰਦੁਆਰਾ ਰੋੜੀ ਸਾਹਿਬ ਚੈਹਿਲ ਵਿਖੇ ਚੌਪਹਿਰਾ ਸਾਹਿਬ ਜਪ ਤਪ ਸਮਾਗਮ ਕੱਲ੍ਹ ਤੋਂ <br/> ਅਗਲੀ ਖ਼ਬਰ ਬਾਬੂ ਕਬੀਰ ਦਾਸ ਵਲੋਂ ਸੁਖਬੀਰ ਕੌਰ ਦੇ ਹੱਕ 'ਚ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।