28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਇਤਿਹਾਸਕ ਹੋਵੇਗੀ ਮੀਰੀ ਪੀਰੀ ਵਿਸਾਖੀ ਕਾਨਫਰੰਸ-ਇੰਜੀ. ਭੱਲਮਾਜਰਾ

ਅਜੀਤ ਡੈਸਕ 13-04-2026
ਭਾਦਸੋਂ, 12 ਅਪ੍ਰੈਲ (ਪ੍ਰਦੀਪ ਦੰਦਰਾਲਾ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਭੁਪਿੰਦਰ ਸਿੰਘ ਯੂਥ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ ਦੇ ਗ੍ਰਹਿ ਵਿਖੇ ਹੋਈ | ਇਸ ਮੌਕੇ ਖ਼ਾਲਸਾ ਸਾਜਨਾ ਦਿਵਸ ਮੌਕੇ ਮੀਰੀ ਪੀਰੀ ਵਿਸਾਖੀ ਕਾਨਫਰੰਸ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਬਾਰੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ ਗਈਆਂ | ਇੰਜੀ. ਅੰਮਿ੍ਤਬੀਰ ਸਿੰਘ ਭੱਲਮਾਜਰਾ ਨੇ ਆਖਿਆ ਕਿ ਵਿਸਾਖੀ ਕਾਨਫਰੰਸ ਇਤਿਹਾਸਕ ਹੋਵੇਗੀ | ਇਸ ਮੌਕੇ ਹਲਕਾ ਨਾਭਾ ਦੇ ਪ੍ਰਧਾਨ ਸੋਨੀ ਧਾਲੀਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਅਜਨੌਦਾ ਕਲਾਂ, ਗੁਰਵਿੰਦਰ ਸਿੰਘ ਜਨਰਲ ਸਕੱਤਰ ਪਟਿਆਲਾ ਦਿਹਾਤੀ, ਅਵਤਾਰ ਸਿੰਘ, ਬੇਅੰਤ ਸਿੰਘ, ਬਾਈ ਗੋਲਡੀ, ਸੁਖਪਾਲ ਸਿੰਘ, ਸੋਢੀ ਭੱਲਮਾਜਰਾ ਆਦਿ ਹਾਜ਼ਰ ਹੋਏ |
ਪਿਛਲੀ ਖ਼ਬਰ ਲੱਕੀ ਮੀਰਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਿੱਜੀ ਸਕੂਲ ਬੱਸਾਂ ਦੀਆਂ ਮਨਮਾਨੀਆਂ ਫ਼ੀਸਾਂ ਵਿਰੁੱਧ 'ਸਲੈਬ ਸਿਸਟਮ' ਲਾਗੂ ਕੀਤਾ ਜਾਵੇ -ਐਡਵੋਕੇਟ ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।