08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬੀ 'ਵਰਸਿਟੀ ਵਿਖੇ ਪੰਜ ਦਿਨਾਂ ਸਾਹਿਤ ਉਤਸਵ ਦੌਰਾਨ ਦੇਬੀ ਮਖ਼ਸੂਸਪੁਰੀ ਦੀ ਸਾਹਿਤਕ ਗਾਇਕੀ ਨੇ ਕੀਲੇ ਸ੍ਰੋਤੇ

ਅਜੀਤ ਡੈਸਕ 11-04-2026
ਪਟਿਆਲਾ, 10 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਕਰਵਾਏ ਸਾਹਿਤ ਉਤਸਵ-2026 'ਚ ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦੀ ਸੰਗੀਤਕ ਤੇ ਸਾਹਿਤਕ ਸ਼ਾਮ ਨਾਲ ਸਫਲਤਾਪੂਰਵਕ ਸੰਪੰਨ ਹੋਇਆ | ਇਸ ਸੰਗੀਤਕ ਸ਼ਾਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਸਾਹਿਤਕ ਗੀਤਕਾਰੀ ਦੀ ਉਮਰ ਚਿਰਜੀਵੀ ਹੁੰਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਗਾਇਕ ਦੇਬੀ ਮਖ਼ਸੂਸਪੁਰੀ ਦੀ ਗੀਤਕਾਰੀ ਸਾਹਿਤਕ ਰੰਗਣ ਵਾਲੀ ਹੈ ਅਤੇ ਇਸ ਵਿਚ ਲੋਕਸਾਹਿਤ ਵਰਗੀ ਚਾਸ਼ਨੀ ਘੁਲੀ ਹੋਈ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਮਖ਼ਸੂਸਪੁਰੀ ਦੇ ਜੀਵਨ, ਸੰਘਰਸ਼, ਗੀਤਕਾਰੀ ਅਤੇ ਗਾਇਕੀ ਦੇ ਸਫ਼ਰ ਸੰਬੰਧੀ ਉਨ੍ਹਾਂ ਨੂੰ ਸੁਆਲ ਵੀ ਕੀਤੇ | ਅੰਤ ਵਿਚ ਵਿਭਾਗ ਵਲੋਂ ਦੇਬੀ ਮਖ਼ਸੂਸਪੁਰੀ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਨਿਵੇਦਿਤਾ ਉੱਪਲ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਸੁਰਜੀਤ ਸਿੰਘ ਭੱਟੀ, ਡਾ. ਭੀਮ ਇੰਦਰ ਸਿੰਘ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਬਲਵਿੰਦਰ ਕੌਰ ਭੱਟੀ, ਡਾ. ਚਰਨਜੀਤ ਕੌਰ, ਡਾ. ਹਰਵਿੰਦਰਪਾਲ ਕੌਰ, ਪਿ੍ੰ. ਸਤਵੀਰ ਸਿੰਘ ਗਿੱਲ, ਭਗਵਾਨ ਦਾਸ ਗੁਪਤਾ, ਡਾ. ਜਯੋਤੀ ਪੁਰੀ, ਡਾ. ਰਾਜਮੋਹਿੰਦਰ ਕੌਰ, ਬਲਵਿੰਦਰ ਸਿੰਘ ਭੱਟੀ, ਡਾ. ਲੱਛਮੀ ਨਾਰਾਇਣ ਭੀਖੀ, ਖੋਜਾਰਥੀ
ਪਿਛਲੀ ਖ਼ਬਰ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਈ ਆਲ ਇੰਡੀਆ ਐਕਟ ਬਿੱਲ ਲਿਆਂਦਾ ਜਾਵੇ : ਪ੍ਰੋ. ਬਡੂੰਗਰ ਅਗਲੀ ਖ਼ਬਰ ਐੱਚ. ਵੀ.ਐਮ. ਗਲੋਬਲ ਸਕੂਲ ਨੇ ਰਾਸ਼ਟਰੀ ਪਾਲਤੂ ਜਾਨਵਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।