06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਖ਼ਾਲਸਾ ਕਾਲਜ ਪਟਿਆਲਾ ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਪ੍ਰੋਸਪੈਕਟਸ ਜਾਰੀ

ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਲੋਂ ਨਵੇਂ ਅਕਾਦਮਿਕ ਸੈਸ਼ਨ 2026-27 ਲਈ ਦਾਖਲਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ | ਇਹ ਪ੍ਰੋਸਪੈਕਟਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਕਾਲਜ ਪਹੁੰਚ ਕੇ ਜਾਰੀ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਖ਼ਾਲਸਾ ਕਾਲਜ ਪਟਿਆਲਾ ਅਹਿਮ ਸਥਾਨ ਰੱਖਦਾ ਹੈ ਅਤੇ ਉਨ੍ਹਾਂ ਨੇ ਕਾਲਜ ਦੇ ਹੋਰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਸੰਸਥਾ ਉੱਤਰੀ ਭਾਰਤ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿਚ ਸ਼ੁਮਾਰ ਹੈ |
ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਕਾਲਜ ਦੀ ਹੋਣਹਾਰ ਵਿਦਿਆਰਥਣ ਸਿਮਰਨਦੀਪ ਕੌਰ ਨੇ ਹਾਲ ਹੀ 'ਚ ਯੂ.ਪੀ.ਐੱਸ.ਸੀ. ਦੇ ਨਤੀਜਿਆਂ ਵਿੱਚ ਦੇਸ਼ ਭਰ ਵਿਚੋਂ 15ਵਾਂ ਰੈਂਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਇਸ ਵੇਲੇ 18 ਪੋਸਟ ਗ੍ਰੈਜੂਏਟ, 20 ਗ੍ਰੈਜੂਏਟ ਅਤੇ 14 ਅੰਡਰ ਗ੍ਰੈਜੂਏਟ ਕੋਰਸਾਂ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਡਿਪਲੋਮਾ, ਸਰਟੀਫਿਕੇਟ ਅਤੇ ਐਡ-ਆਨ ਕੋਰਸ ਸਫਲਤਾਪੂਰਵਕ ਚਲ ਰਹੇ ਹਨ | ਉਨ੍ਹਾਂ ਕਿਹਾ ਕਿ ਕਾਲਜ ਵਿਦਿਆ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ 'ਚ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰ ਚੁੱਕਾ ਹੈ | ਕਾਲਜ ਪ੍ਰਸ਼ਾਸਨ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫ਼ਿਆਂ ਦਾ ਐਲਾਨ ਕਰਦਿਆਂ ਦੱਸਿਆ ਗਿਆ ਕਿ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ 5 ਹਜ਼ਾਰ ਰੁਪਏ, 80 ਤੋਂ 85 ਫ਼ੀਸਦੀ ਅੰਕ ਵਾਲਿਆਂ ਨੂੰ 3 ਹਜ਼ਾਰ ਰੁਪਏ ਅਤੇ 70 ਤੋਂ 80 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਦਾਖ਼ਲੇ ਸਮੇਂ 2 ਹਜ਼ਾਰ ਰੁਪਏ ਦੀ ਛੂਟ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਦਿੱਤੇ ਜਾਣ ਵਾਲੇ ਹੋਰ ਵਜ਼ੀਫ਼ਿਆਂ ਦੀ ਸਹੂਲਤ ਵੀ ਉਪਲਬਧ ਰਹੇਗੀ | ਉਨ੍ਹਾਂ ਹੋਰ ਦੱਸਿਆ ਕਿ ਕਾਲਜ ਨੂੰ ਨੈਕ (ਐਨ.ਏ.ਏ.ਸੀ) ਵਲੋਂ ਉੱਚ ਗ੍ਰੇਡਿੰਗ ਪ੍ਰਾਪਤ ਹੈ ਅਤੇ ਯੂ.ਜੀ.ਸੀ. ਵਲੋਂ ਇਸ ਨੂੰ ''ਕਮਿਊਨਿਟੀ ਕਾਲਜ'' ਵਜੋਂ ਮਾਨਤਾ ਮਿਲੀ ਹੋਈ ਹੈ | ਇਸ ਮੌਕੇ ਡਿਪਟੀ ਪਿ੍ੰਸੀਪਲ ਡਾ. ਜਸਲੀਨ ਕੌਰ, ਡਿਪਟੀ ਚੀਫ਼ ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ, ਰਜਿਸਟਰਾਰ ਪ੍ਰੋ. ਇੰਦਰਦੀਪ ਕੌਰ, ਪ੍ਰੋ. ਗੁਰਪਾਲ ਸਿੰਘ, ਡਾ. ਭਰਤ ਗੋਇਲ, ਡਾ. ਦਵਿੰਦਰ ਸਿੰਘ, ਰਾਜੂ ਚੁੱਘ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਟਿਆਲਾ 'ਚ ਸ੍ਰੀਮਦ ਭਾਗਵਤ ਕਥਾ ਯੱਗ ਸ਼ੁਰੂ ਅਗਲੀ ਖ਼ਬਰ ਸਾਂਝੇ ਯਤਨਾਂ ਨਾਲ ਨਸ਼ੇ ਦੀ ਚੁਣੌਤੀ 'ਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਪੰਜਾਬ-ਡਾ. ਜਗਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।