06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਟਿਆਲਾ 'ਚ ਸ੍ਰੀਮਦ ਭਾਗਵਤ ਕਥਾ ਯੱਗ ਸ਼ੁਰੂ

ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਅ.ਸ. ਆਹਲੂਵਾਲੀਆ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ, ਪਟਿਆਲਾ ਵਲੋਂ ਸੱਤ ਦਿਨਾਂ ਸ੍ਰੀਮਦ ਭਾਗਵਤ ਕਥਾ ਯੱਗ ਕਰਵਾਇਆ ਜਾ ਰਿਹਾ ਹੈ | ਕਥਾ ਦੇ ਦੂਜੇ ਦਿਨ ਦੀ ਸ਼ੁਰੂਆਤ ਕਮਲ ਅਗਰਵਾਲ, ਸ੍ਰੀਮਤੀ ਚਾਰੂ ਅਗਰਵਾਲ, ਸੌਰਭ ਜੈਨ, ਸ਼ਿਲਪੀ ਜੈਨ, ਵਰਿੰਦਰ ਕੌਸ਼ਿਕ, ਸਿਧਾਰਥ ਕੌਸ਼ਿਕ, ਦਰਸ਼ਨ ਕੁਮਾਰ, ਸ੍ਰੀਮਤੀ ਰਾਧਾ ਰਾਣੀ, ਵਿਜੇ ਰਾਣੀ, ਜੇ ਭੂਸ਼ਨ ਮਲਿਕ, ਸਰੋਜ ਮਲਿਕ, ਰਾਜਿੰਦਰ ਮਲਿਕ, ਰੋਜ਼ੀ ਮਲਿਕ, ਅਸ਼ੋਕ ਮਲਿਕ ਅਸ਼ੋਕ ਜਿੰਦਲ ਤੇ ਮਧੂ ਜਿੰਦਲ ਨੇ ਜਯੋਤੀ ਜਲਾ ਕੇ ਕੀਤੀ | ਸਰਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਕਾਲਿੰਦੀ ਭਾਰਤੀ ਨੇ ਪ੍ਰਭੂ ਦੀ ਮਹਿਮਾ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਰੱਬ ਭਾਵਨਾਵਾਂ ਦਾ ਭੁੱਖਾ ਹੈ | ਜੋ ਕੋਈ ਉਸ ਨੂੰ ਭਾਵਾਂ ਨਾਲ ਬੁਲਾਉਂਦਾ ਹੈ, ਉਹ ਉੱਥੇ ਪਹੁੰਚ ਜਾਂਦਾ ਹੈ | ਸਮਾਜ ਦੇ ਕੁੱਝ ਗਿਆਨਵਾਨ ਲੋਕ ਕਹਿੰਦੇ ਹਨ ਕਿ ਭਗਵਾਨ ਹੋਣ ਦੇ ਬਾਵਜੂਦ ਕਿ੍ਸ਼ਨ ਜੀ ਨੇ ਮਹਾਂਭਾਰਤ ਦੇ ਵਿਨਾਸ਼ਕਾਰੀ ਯੁੱਧ ਨੂੰ ਕਿਉਂ ਨਹੀਂ ਰੋਕਿਆ? ਉਨ੍ਹਾਂ ਨੇ ਉਸ ਮੂਰਖ ਵਿਅਕਤੀ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਸਾਮ-ਦਮ-ਡੰਡ-ਭੇਦ ਦੀਆਂ ਸਾਰੀਆਂ ਨੀਤੀਆਂ ਰਾਹੀਂ ਉਸ ਨੂੰ ਸਹੀ ਰਸਤਾ ਵਿਖਾਇਆ | ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ ਜਿਸ ਵਿਚ ਕੁੰਦਨ ਗੋਗੀਆ ਮੇਅਰ, ਰਾਜੇਸ਼ ਗੋਇਲ, ਬਲਦੇਵ ਸਿੰਘ, ਭੁਪਿੰਦਰ ਕੌਰ, ਦਵਿੰਦਰ ਸਿੰਘ, ਡਾ. ਰਾਜਕੁਮਾਰ ਗੋਇਲ, ਰਛਪਾਲ ਸਿੰਘ ਕੋਆਰਡੀਨੇਟਰ ਆਲ ਇੰਡੀਆ ਕਿਸਾਨ ਕਾਂਗਰਸ, ਤਜਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਐੱਸ.ਐੱਸ. ਬੋਰਡ, ਰਵੀ ਜੁਨੇਜਾ, ਡਾ. ਗੁਰਵਿੰਦਰ ਕਾਂਸਲ, ਨਵਦੀਪ ਢੀਂਗਰਾ, ਸੰਜੀਵ ਸ਼ਰਮਾ, ਰਿਤੇਸ਼ ਡਾਬਰ, ਹਿਤੇਸ਼ ਸਿੰਗਲ, ਸੰਜੀਵ ਤੇਜਪਾਲ, ਡਾ. ਮੰਜਰੀ ਤੇਜਪਾਲ, ਬਲਜਿੰਦਰ ਸਿੰਘ, ਰੋਹਿਤ ਕਜਰੀ ਆਦਿ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਪਬਲਿਕ ਕਾਲਜ ਸਮਾਣਾ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚੋਂ ਪ੍ਰਾਪਤ ਕੀਤੇ ਮੁਢਲੇ ਸਥਾਨ ਅਗਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਪ੍ਰੋਸਪੈਕਟਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।