26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐੱਸ.ਆਰ.ਐੱਸ. ਵਿੱਦਿਆਪੀਠ ਨੇ ਸਾਲਾਨਾ ਪ੍ਰੀਖਿਆ 'ਚ 'ਸੌ ਫ਼ੀਸਦੀ ਨਤੀਜਾ ਦਿਵਸ­' ਮਨਾਇਆ

ਅਜੀਤ ਡੈਸਕ 01-04-2026
ਸਮਾਣਾ, 31 ਮਾਰਚ (ਸਾਹਿਬ ਸਿੰਘ)-ਐੱਸ.ਆਰ.ਐੱਸ. ਵਿੱਦਿਆਪੀਠ ਨੇ ਅਕਾਦਮਿਕ ਸੈਸ਼ਨ 2025-26 ਲਈ ਸਾਲਾਨਾ ਪ੍ਰੀਖਿਆਵਾਂ ਵਿਚ ਐਲਾਨੇ '100 ਫ਼ੀਸਦੀ ਨਤੀਜਾ ਦਿਵਸ' ਮਨਾਇਆ | ਨਤੀਜੇ ਵਾਲੇ ਦਿਨ ਕੈਂਪਸ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਕਿਉਂਕਿ ਮਾਪਿਆਂ ਅਤੇ ਦਾਦਾ-ਦਾਦੀ ਨੇ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ | ਮਾਪਿਆਂ ਦੇ ਹੁੰਗਾਰੇ ਨੇ ਇਕ ਵਾਰ ਫਿਰ ਵਿੱਦਿਆਪੀਠ ਵਿਚ ਉਨ੍ਹਾਂ ਦੇ ਵਿਸ਼ਵਾਸ ਦੀ ਪੁਸ਼ਟੀ ਕੀਤੀ, ਜਿਸ ਨੂੰ ਵਿਆਪਕ ਤੌਰ 'ਤੇ 'ਚੈਂਪੀਅਨਜ਼ ਦਾ ਸਕੂਲ' ਮੰਨਿਆ ਜਾਂਦਾ ਹੈ, ਜਿੱਥੇ ਵਿਦਿਆਰਥੀ ਮਜ਼ਬੂਤ ਕਦਰਾਂ-ਕੀਮਤਾਂ 'ਤੇ ਆਧਾਰਤ ਭਵਿੱਖ ਲਈ ਆਤਮਵਿਸ਼ਵਾਸ ਵਲ ਵਧਦੇ ਹਨ | ਵਿਦਿਆਪੀਠ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਮਜ਼ਬੂਤ ਢਾਂਚੇ ਨਾਲ ਵਿਦਿਆਰਥੀ ਅਕਾਦਮਿਕ ਖੇਤਰ ਦੇ ਨਾਲ-ਨਾਲ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ | ਮਾਰਗਦਰਸ਼ੀ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਕਰੀਅਰ ਮਾਰਗਾਂ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਸਕੂਲ ਚੇਅਰਮੈਨ ਅਮਿਤ ਸਿੰਗਲਾ, ਪ੍ਰਬੰਧਕ ਨਿਰਦੇਸ਼ਕ ਲਲਿਤ ਸਿੰਗਲਾ ਉਪ-ਚੇਅਰਮੈਨ ਮਿਸ ਸਮਿਧਾ ਸਿੰਗਲਾ ਅਤੇ ਪਿ੍ੰਸੀਪਲ ਮਿਸ ਮਿਲੀ ਬੋਸ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਪ੍ਰਚਾਰਕ ਬਲਜਿੰਦਰ ਸਿੰਘ ਕੈਨੇਡਾ ਦੀ ਲਿਖਤ ਕਿਤਾਬ 'ਨੂਰ ਏ ਸ਼ਬਦ' ਰਿਲੀਜ਼ ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਤੇਜ ਪਾਲ ਸ਼ਰਮਾ ਦਾ ਕੀਤਾ ਤਾਜਪੋਸ਼ੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।