26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪ੍ਰਚਾਰਕ ਬਲਜਿੰਦਰ ਸਿੰਘ ਕੈਨੇਡਾ ਦੀ ਲਿਖਤ ਕਿਤਾਬ 'ਨੂਰ ਏ ਸ਼ਬਦ' ਰਿਲੀਜ਼

ਅਜੀਤ ਡੈਸਕ 01-04-2026
ਪਾਤੜਾਂ, 31 ਮਾਰਚ (ਜਗਦੀਲ ਸਿੰਘ ਕੰਬੋਜ)-ਭਾਰਤ ਦੇ ਕਈ ਸੀ.ਬੀ.ਐਸ.ਈ ਸਕੂਲਾਂ 'ਚ ਬਤÏਰ ਪਿ੍ੰਸੀਪਲ ਸੇਵਵਾਂ ਨਿਭਾਉਣ ਮਗਰੋਂ ਕੈਨੇਡਾ ਦੀ ਧਰਤੀ 'ਤੇ ਸਿੱਖੀ ਪ੍ਰਚਾਰ ਕਰ ਰਹੇ ਭਾਈ ਬਲਜਿੰਦਰ ਸਿੰਘ ਦੀ ਗੁਰਬਾਣੀ ਦੀ ਕਵਿਤਾ ਦੇ ਰੂਪ ਵਿਚ ਕੀਤੀ ਵਿਆਖਿਆ ਵਾਲੀ ਲਿਖਤ ਕਿਤਾਬ 'ਨੂਰ ਏ ਸ਼ਬਦ' ਪਾਤੜਾਂ ਵਿਖੇ ਇਕ ਸਮਾਗਮ ਦÏਰਾਨ ਰਲੀਜ਼ ਕੀਤੀ ਗਈ¢ਇਸ ਮੌਕੇ ਭਾਈ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਨੇ ਮੁਸਲਿਮ ਅਤੇ ਈਸਾਈ ਅਤੇ ਹਿੰਦੂ ਧਰਮ ਦੇ ਸਕੂਲਾਂ ਵਿਚ ਬਤÏਰ ਪਿ੍ੰਸੀਪਲ ਸੇਵਾਵਾਂ ਨਿਭਾਉਣ ਦਾ ਮÏਕਾ ਮਿਲਿਆ ਅਤੇ ਇਸ ਦÏਰਾਨ ਦੂਜੇ ਧਰਮਾਂ ਵਾਲੇ ਵਿੱਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਆਪ ਆਪਣੇ ਧਰਮ ਦੀ ਵਿੱਦਿਆ ਦੇ ਰਹੇ ਹਨ ਪਰ ਸਿੱਖ ਧਰਮ ਨਾਲ ਸਬੰਧਿਤ ਸਕੂਲਾਂ ਵਿੱਚ ਸਿੱਖੀ ਪ੍ਰਚਾਰ ਦਾ ਸਿਰਫ ਵਿਖਾਵਾ ਕੀਤਾ ਜਾ ਰਿਹਾ ਹੈ¢ ਉਨ੍ਹਾ ਸਕੂਲ ਪਿੰਸੀਪਲ ਤੇ ਸਿੱਖ ਪ੍ਰਚਾਰਕ ਬਣਨ ਬਾਰੇ ਦੱਸਦਿਆਂ ਕਿਹਾ ਕਿ ਕਿਹਾ ਕਿ 2015 'ਚ ਹੋਈ ਵਰਲਡ ਪਾਰਲੀਮੈਂਟ ਦÏਰਾਨ ਮੈਨੂੰ ਕੈਨੇਡਾ ਜਾਣ ਦਾ ਮÏਕਾ ਮਿਲਿਆ ਅਤੇ ਉੱਥੇ ਮਜੂਦ ਅੰਗਰੇਜਾਂ ਵੱਲੋਂ ਪੁੱਛੇ ਗਏ ਸਿੱਖੀ ਬਾਰੇ ਸਵਾਲਾਂ ਦਾ ਅੰਗਰੇਜੀ ਵਿੱਚ ਜਵਾਬ ਦਿੱਤੇ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਜਿਸ ਕਰਕੇ ਇੱਥੋਂ ਦੀ ਸੰਗਤ ਦੇ ਕਹਿਣ ਤੇ ਮੈਂ ਉੱਥੋਂ ਦੇ ਗੁਰਦੁਆਰਾ ਸਹਿਬਾਨ 'ਚ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਹੈ ਅਤੇ ਹੁਣ ਮੈਂ ਗੁਰਬਾਣੀ ਦੇ ਬੰਦ ਨੂੰ ਸੁਖਾਲੇ ਢੰਗ ਨਾਲ ਸਮਝਾਉਣ ਲਈ ਕਵਿਤਾ ਦੇ ਰੂਪ 'ਚ ਵਿਆਖਿਆ ਕਰਕੇ ਸੰਗਤਾਂ ਨੂੰ ਅਰਪਣ ਕੀਤੀ ਹੈ¢ ਉਨ੍ਹਾਂ ਕਿਹਾ ਕਿ ਜੇਕਰ ਸਿੱਖ ਅਮਲ ਰੂਪ ਵਿੱਚ ਸਿੱਖੀ ਨੂੰ ਪ੍ਰਫਲਤ ਕਰਨ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਸਮਾਂ ਦੇ ਕੇ ਉਨ੍ਹਾਂ ਨੂੰ ਸਿੱਖ ਇਤਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ | ਇਸ ਮÏਕੇ ਪਾਤੜਾਂ ਇਲਾਕੇ ਦੇ ਸਮਾਜਸੇਵੀ ਆਗੂ ਹਰਵੇਲ ਸਿੰਘ ਤੁਰ ਨੇ ਕਿਹਾ ਕਿ ਭਾਈ ਬਲਜਿੰਦਰ ਸਿੰਘ ਵਲੋਂ ਕੈਨੇਡਾ ਦੀ ਧਰਤੀ ਤੇ ਪਾਤੜਾਂ ਇਲਾਕੇ ਦੀ ਬਹੁਤ ਪਹਿਚਾਣ ਬਣਾਈ ਹੈ ਇਸ ਲਈ ਇਸ ਇਲਾਕੇ ਨੂੰ ਇਨ੍ਹਾਂ 'ਤੇ ਬਹੁਤ ਮਾਣ ਹੈ ¢
ਪਿਛਲੀ ਖ਼ਬਰ ਅੰਮਿ੍ਤਸਰ ਧਮਾਕਾ-ਦਹਿਸ਼ਤਗਰਦਾਂ ਲਈ ਆਖ਼ਰੀ ਚੇਤਾਵਨੀ-ਐਡ. ਅਮਨ ਗਰਗ ਸੂਲਰ ਅਗਲੀ ਖ਼ਬਰ ਐੱਸ.ਆਰ.ਐੱਸ. ਵਿੱਦਿਆਪੀਠ ਨੇ ਸਾਲਾਨਾ ਪ੍ਰੀਖਿਆ 'ਚ 'ਸੌ ਫ਼ੀਸਦੀ ਨਤੀਜਾ ਦਿਵਸ­' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।