ਪਾਤੜਾਂ, 31 ਮਾਰਚ (ਜਗਦੀਸ ਸਿੰਘ ਕੰਬੋਜ)-ਪਾਤੜਾਂ ਦੀ ਅਨਾਜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਦੇ ਬਣੇ ਦੋ ਪ੍ਰਧਾਨਾਂ ਵਿਚ ਸਹਿਮਤੀ ਕਰਵਾ ਕੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਤੇਜਪਾਲ ਸ਼ਰਮਾ ਦੇ ਨਾਮ 'ਤੇ ਮੋਹਰ ਲਾਉਂਦਿਆਂ ਉਸ ਨੂੰ ਆੜ੍ਹਤੀ ਐਸੋਸੀਏਸ਼ਨ ਦੀ ਵਾਗਡੋਰ ਸੌਂਪੀ ਗਈ | ਜਿਸ ਮਗਰੋਂ ਮੰਡੀ ਦੇ ਸਾਰੇ ਆੜ੍ਹਤੀਆਂ ਨੇ ਇਕ ਸਮਾਗਮ ਕਰਵਾ ਕੇ ਪ੍ਰਧਾਨ ਤੇਜਪਾਲ ਸ਼ਰਮਾ ਦੀ ਕੀਤੀ ਗਈ ਤਾਜਪੋਸ਼ੀ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਾ ਆਉਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ 'ਚ ਮੰਡੀਆਂ 'ਚ ਆਈਆਂ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਕਰਨ ਲਈ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਆਵਤੀਆਂ ਤੇ ਕਿਸਾਨਾਂ ਨੂੰ ਕਿਤੇ ਤਾਰ੍ਹਾਂ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਗਈ ਅਤੇ ਹਰ ਫ਼ਸਲ ਦਾ ਇਕੱਲਾ-ਇਕੱਲਾ ਦਾਣਾ ਸਰਕਾਰ ਨੇ ਖ਼ਰੀਦ ਕਰਕੇ ਆਪਣਾ ਕੀਤਾ ਵਾਅਦਾ ਪੂਰਾ ਕੀਤਾ ਹੈ | ਆਉਣ ਵਾਲੀਆਂ ਫ਼ਸਲਾਂ ਖ਼ਰੀਦਣ ਕਰਨ ਸਮੇਂ ਕਿਸੇ ਤਰਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆੜ੍ਹਤੀ ਭਰਾਵਾਂ ਵਲੋਂ ਹਰ ਸਾਲ ਆੜ੍ਹਤੀ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਸਹਿਮਤੀ ਨਾ ਹੋ ਕੇ ਤੇਜ ਪਾਲ ਸ਼ਰਮਾ ਅਤੇ ਸੰਦੀਪ ਕਾਲਾ ਦੇ ਪ੍ਰਧਾਨ ਬਣਨ ਜਾ ਰਹੇ ਸਨ ਪਰ ਦੋਵਾਂ 'ਚ ਸਹਿਮਤੀ ਕਰਵਾ ਕੇ ਤੇਜ ਪਾਲ ਸ਼ਰਮਾ ਨੂੰ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੀ ਵਾਂਗਡੋਰ ਸੌਂਪੀ ਗਈ ਹੈ ਉਨ੍ਹਾਂ ਕਿਹਾ ਕਿ ਪਾਤੜਾਂ ਦੀ ਅਨਾਜ ਮੰਡੀ ਸਮੇਤ ਹੋਰ ਹੋਣ ਵਾਲੇ ਕੰਮ ਵੀ ਛੇਤੀ ਹੀ ਨੇਪਰੇ ਚਾੜ ਲੈ ਜਾਣਗੇ | ਪ੍ਰਧਾਨ ਤੇਜਪਾਲ ਸ਼ਰਮਾ ਨੇ ਯਕੀਨ ਦਿਵਾਇਆ ਕਿ ਜੋ ਜ਼ਿੰਮੇਵਾਰੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਅਤੇ ਆੜ੍ਹਤੀ ਭਰਾਵਾਂ ਨੇ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ, ਸਾਬਕਾ ਪ੍ਰਧਾਨ ਬਿ੍ਜ ਲਾਲ, ਸਕੱਤਰ ਮਨਵੀਰ ਸਿੰਘ ਸੰਧੂ, ਭਾਜਪਾ ਆਗੂ ਰਮੇਸ ਕੁਮਾਰ ਕੁੱਕੂ, ਸਾਬਕਾ ਪ੍ਰਧਾਨ ਗੁਰਬਚਨ ਸਿੰਘ ਮੌਲਵੀਵਾਲਾ, ਜਸਵਿੰਦਰ ਕੁਮਾਰ ਡਿੰਪਲ, ਧਰਮਪਾਲ ਕਾਹਨਗੜ੍ਹ, ਰੂਲ ਦੂ ਰਾਮ, ਸੁਖਬੀਰ ਸਿੰਘ ਸੰਧੂ, ਕੇਵਲ ਸ਼ਰਮਾ, ਦਰਸ਼ਨ ਕਾਹਨਗੜ੍ਹ, ਪਵਨ ਕੁਮਾਰ, ਵਿਜੇ ਕੁਮਾਰ, ਤਰਸੇਮ ਚੰਦ ਗਿਆਨੀ, ਵਕੀਲ ਚੰਦ, ਰਕੇਸ਼ ਕੁਮਾਰ ਨੀਟੂ, ਜਸਪਾਲ ਚੰਦ ਮੋਦੀ, ਸੁਸ਼ੀਲ ਕੁਮਾਰ ਬਰਾਸ, ਪ੍ਰਮੋਦ ਕੁਮਾਰ ਡੀਸੀ, ਹਾਕਮ ਚੰਦ ਸਮਰਥਕ ਸਨ ਜਦੋਂ ਕਿ ਦੂਜੇ ਪਾਸੇ ਸੰਦੀਪ ਕੁਮਾਰ ਕਾਲਾ ਦੀ ਸਮਰਥਨ ਵਿਚ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ, ਕੇਵਲ ਬਾਂਸਲ, ਮਦਨ ਲਾਲ, ਸੰਜੇ ਗਰਗ, ਵਿਜੇ ਕੁਮਾਰ ਕਾਕਾ, ਰਾਜ ਕੁਮਾਰ, ਹਰਸ਼ ਸਿੰਗਲਾ, ਫਰਿੰਦਰ ਸਰਮਾ, ਰਮੇਸ਼ ਕੁਮਾਰ, ਗਮਦੂਰ ਸਿੰਘ, ਮੋਰੂ ਰਾਮ, ਰਾਮ ਦਿਆਲ, ਚੇਤ ਰਾਮ, ਬੱਗਾ ਪੰਡਿਤ, ਰੁਲਦੂ ਰਾਮ, ਕਿ੍ਸ਼ਨ ਕੁਮਾਰ, ਗਿਰਧਾਰੀ ਲਾਲ, ਰਾਮ ਕੁਮਾਰ, ਜਗਦੀਸ ਚੰਦ, ਪਿ੍ਤਪਾਲ ਕਾਕੜੀਆ, ਰੌਕੀ ਸਿੰਘ, ਗੋਪਾਲ ਸਿੰਗਲਾ, ਬੁੱਧ ਰਾਮ, ਸੁਭਾਸ਼ ਚੰਦਰ, ਜੀਵਨ ਕੁਮਾਰ ਆਦਿ ਮੌਜੂਦ ਸਨ |