26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅੰਮਿ੍ਤਸਰ ਧਮਾਕਾ-ਦਹਿਸ਼ਤਗਰਦਾਂ ਲਈ ਆਖ਼ਰੀ ਚੇਤਾਵਨੀ-ਐਡ. ਅਮਨ ਗਰਗ ਸੂਲਰ

ਅਜੀਤ ਡੈਸਕ 01-04-2026
ਪਟਿਆਲਾ, 31 ਮਾਰਚ (ਮਨਦੀਪ ਸਿੰਘ ਖਰੌੜ)-ਅੰਮਿ੍ਤਸਰ ਦੇ ਭਿੰਡੀ ਸੈਦਾਂ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ ਸਿਰਫ਼ ਇਕ ਅਪਰਾਧਿਕ ਘਟਨਾ ਨਹੀਂ ਸਗੋਂ ਭਾਰਤ ਦੀ ਅਖੰਡਤਾ ਅਤੇ ਕਾਨੂੰਨੀ ਪ੍ਰਣਾਲੀ ਉੱਤੇ ਕੀਤਾ ਗਿਆ ਇਕ ਸੋਚਿਆ-ਸਮਝਿਆ ਦਹਿਸ਼ਤਗਰਦਾਨਾ ਹਮਲਾ ਹੈ | ਸੀਨੀਅਰ ਹਿੰਦੂ ਨੇਤਾ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫ਼ਰੰਟ ਦੇ ਰਾਸ਼ਟਰੀ ਪ੍ਰਮੁੱਖ ਐਡਵੋਕੇਟ ਅਮਨ ਗਰਗ ਸੂਲਰ ਵਲੋਂ ਇਸ ਘਿਣਾਉਣੇ ਅਤੇ ਕਾਇਰਾਨਾ ਕੰਮ ਦੀ ਤਿੱਖੀ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ | ਖ਼ਾਲਿਸਤਾਨ ਦੇ ਨਾਂ 'ਤੇ ਦਹਿਸ਼ਤ ਫੈਲਾਉਣ ਵਾਲੇ ਇਹ ਅੱਤਵਾਦੀ ਗਰੋਹ ਨਾ ਕਿਸੇ ਕੌਮ ਦੇ ਹਨ, ਨਾ ਕਿਸੇ ਧਰਮ ਦੇ ਇਹ ਸਿਰਫ਼ ਦੇਸ਼ ਦੇ ਖੁੱਲ੍ਹੇ ਦੁਸ਼ਮਣ, ਪੰਜਾਬ ਦੀ ਮਿੱਟੀ ਦੇ ਗ਼ੱਦਾਰ ਅਤੇ ਮਨੁੱਖਤਾ ਦੇ ਕਾਤਲ ਹਨ | ਇਨ੍ਹਾਂ ਦੀ ਹਿੰਮਤ ਨਹੀਂ, ਸਗੋਂ ਕਾਇਰਤਾ ਹੈ ਜੋ ਇਹ ਵਿਦੇਸ਼ਾਂ ਵਿਚ ਲੁੱਕ ਕੇ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਗੰਦੀ ਖੇਡ ਦਾ ਮੋਹਰਾ ਬਣਾਉਂਦੇ ਹਨ |
ਖ਼ਾਲਿਸਤਾਨ ਲਿਬਰੇਸ਼ਨ ਆਰਮੀ ਵਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਣਾ ਇਹ ਸਾਬਤ ਕਰਦਾ ਹੈ ਕਿ ਇਹ ਸੰਗਠਨ ਪੰਜਾਬ ਵਿਚ ਅੱਗ ਲਗਾਉਣ ਅਤੇ ਡਰ ਦਾ ਮਾਹੌਲ ਬਣਾਉਣ ਲਈ ਬੇਚੈਨ ਹੈ ਪਰ ਅਸੀਂ ਇਹ ਖੁੱਲ੍ਹੀ ਚੇਤਾਵਨੀ ਦਿੰਦੇ ਹਾਂ ਕਿ ਅਜਿਹੇ ਹਰ ਅੱਤਵਾਦੀ ਗਰੋਹ ਨੂੰ ਜੜ੍ਹ ਤੋਂ ਮਿਟਾ ਦਿੱਤਾ ਜਾਵੇਗਾ ਅਤੇ ਪੰਜਾਬ ਦੀ ਧਰਤੀ ਨੂੰ ਉਨ੍ਹਾਂ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਕਬਰਸਤਾਨ ਬਣਾ ਦਿੱਤਾ ਜਾਵੇਗਾ | ਐਡਵੋਕੇਟ ਅਮਨ ਗਰਗ ਸੂਲਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਸਿੱਧੀ ਅਤੇ ਕਠੋਰ ਕਾਰਵਾਈ ਦੀ ਲੋੜ ਹੈ |
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਤੇਜ ਪਾਲ ਸ਼ਰਮਾ ਦਾ ਕੀਤਾ ਤਾਜਪੋਸ਼ੀ ਸਮਾਗਮ ਅਗਲੀ ਖ਼ਬਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ 'ਪੰਚਬਟੀ ਸੰਦੇਸ਼' ਦਾ ਨਵਾਂ ਅੰਕ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।