01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਰੈਲੀ ਹੋਵੇਗੀ ਇਤਿਹਾਸਕ-ਸਾਬਕਾ ਚੇਅਰਮੈਨ ਬੀਬੀ ਰਾਮਗੜ੍ਹ

ਅਜੀਤ ਡੈਸਕ 30-03-2026
ਨਾਭਾ, 29 ਮਾਰਚ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜੋ ਪੰਜਾਬ ਅੰਦਰ 'ਪੰਜਾਬ ਬਚਾਓ' ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਹੋ ਰਹੇ ਭਰਵੇਂ ਇਕੱਠਾਂ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਸੋਚਣ ਲਈ ਮਜਬੂਰ ਹੋ ਗਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪਰਿਸ਼ਦ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਗੱਲਬਾਤ ਦੌਰਾਨ ਕੀਤਾ | ਬੀਬੀ ਰਾਮਗੜ੍ਹ ਨੇ ਕਿਹਾ ਕਿ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ 4 ਅਪ੍ਰੈਲ ਨੂੰ ਨਾਭਾ ਦੀ ਅਨਾਜ ਮੰਡੀ ਸਥਿਤ ਹੋਣ ਵਾਲੀ ਰੈਲੀ ਨੂੰ ਲੈ ਕੇ ਹਲਕੇ ਦੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਕਿਉਂ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਇਸ ਰੈਲੀ ਨੂੰ ਪਾਰਟੀ ਹਾਈ ਕਮਾਂਡ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਕੇ ਸੰਬੋਧਨ ਕਰੇਗੀ | ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਲਾਲਕਾ ਵਲੋਂ ਹਲਕੇ ਦੇ ਸਾਰੇ ਹੀ ਪਿੰਡਾਂ ਤੇ ਸ਼ਹਿਰਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰ ਲਈਆਂ ਗਈਆਂ ਹਨ | ਬੀਬੀ ਰਾਮਗੜ੍ਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਦਿਨੋਂ-ਦਿਨ ਰੈਲੀਆਂ ਦੇ ਹੋ ਰਹੇ ਇਕੱਠਾਂ ਨੂੰ ਵੇਖ ਕੇ ਪੰਜਾਬ ਅੰਦਰ ਵਧਦਾ ਹੀ ਜਾ ਰਿਹਾ ਹੈ ਇਸ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਨਣਾ ਤੈਅ ਮੰਨਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਤੇਜਿੰਦਰ ਸਿੰਘ ਖਹਿਰਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ 17ਵੀਂ ਬਰਸੀ ਮੌਕੇ ਹੋਇਆ ਸਮਾਗਮ ਵੱਡੀ ਗਿਣਤੀ ਵਿਚ ਟਕਸਾਲੀ ਅਕਾਲੀ ਵਰਕਰਾਂ ਨੇ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।