26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਆਰਕੀਟੈਕਟਾਂ ਵਲੋਂ ਕੋਈ ਐਸਾ ਨਕਸ਼ਾ ਮਨਜ਼ੂਰ ਨਾ ਕੀਤਾ ਜਾਵੇ ਜੋ ਨਿਯਮਾਂ ਅਨੁਸਾਰ ਪਾਸ ਨਹੀਂ ਹੋ ਸਕਦਾ- ਮੇਅਰ

ਅਜੀਤ ਡੈਸਕ 28-03-2026
ਪਟਿਆਲਾ, 27 ਮਾਰਚ (ਅ. ਸ. ਆਹਲੂਵਾਲੀਆ)-ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਤੇ ਨਕਸ਼ਾ ਪਾਸਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਵਲੋਂ ਅਹਿਮ ਕਦਮ ਚੁੱਕੇ ਗਏ ਹਨ | ਇਸ ਸੰਬੰਧੀ ਨਗਰ ਨਿਗਮ ਵਿਚ ਕਾਰਪੋਰੇਸ਼ਨ ਨਾਲ ਜੁੜੇ ਸਾਰੇ ਆਰਕੀਟੈਕਟਾਂ ਅਤੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਨਕਸ਼ਾ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਗੋਗੀਆ ਨੇ ਸਪਸ਼ਟ ਕੀਤਾ ਕਿ ਆਰਕੀਟੈਕਟਾਂ ਵਲੋਂ ਕੋਈ ਵੀ ਐਸਾ ਨਕਸ਼ਾ ਮਨਜ਼ੂਰ ਨਾ ਕੀਤਾ ਜਾਵੇ ਜੋ ਨਿਗਮ ਦੇ ਨਿਯਮਾਂ ਅਨੁਸਾਰ ਪਾਸ ਨਹੀਂ ਹੋ ਸਕਦਾ | ਨਿਯਮਾਂ ਦੀ ਪਾਲਨਾ ਕਰਦੇ ਹੋਏ ਹੀ ਸ਼ਹਿਰ ਦਾ ਸੁਚੱਜਾ ਵਿਕਾਸ ਸੰਭਵ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਹਰ ਕੇਸ ਨੂੰ ਗੰਭੀਰਤਾ ਨਾਲ ਵੇਖਿਆ ਜਾਵੇ ਅਤੇ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇ | ਮੇਅਰ ਨੇ ਦੱਸਿਆ ਕਿ ਹੁਣ ਸਾਰੇ ਆਰਕੀਟੈਕਟਾਂ ਅਤੇ ਇੰਸਪੈਕਟਰਾਂ ਦੀ ਹਫ਼ਤਾਵਾਰੀ ਮੀਟਿੰਗ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਹਰੇਕ ਹਫ਼ਤੇ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਵਿਚ ਇਹ ਦਰਸਾਇਆ ਜਾਵੇਗਾ ਕਿ ਕਿੰਨੇ ਨਕਸ਼ੇ ਪਾਸ ਹੋਏ, ਕਿੰਨੇ ਰੱਦ ਕੀਤੇ ਗਏ ਅਤੇ ਕਿੰਨੀਆਂ ਐੱਨ.ਓ.ਸੀ. ਅਜੇ ਵੀ ਵਿਚਾਰ ਅਧੀਨ ਹਨ | ਇਸ ਨਾਲ ਪ੍ਰਕਿਰਿਆ ਵਿਚ ਪਾਰਦਰਸ਼ਤਾ ਆਵੇਗੀ ਅਤੇ ਕਿਸੇ ਵੀ ਦੇਰੀ ਜਾਂ ਰੁਕਾਵਟ ਨੂੰ ਤੁਰੰਤ ਦੂਰ ਕੀਤਾ ਜਾ ਸਕੇਗਾ |
ਪਿਛਲੀ ਖ਼ਬਰ ਭੱਤਾ ਵਧਾਉਣ ਲਈ ਨਰਸਾਂ ਬੈਠੀਆਂ ਧਰਨੇ 'ਤੇ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਨੌਜਵਾਨਾਂ ਦੇ ਖੇਡਣ ਲਈ 3100 ਨਵੇਂ ਖੇਡ ਗਰਾਊਾਡ ਬਣਾਏ ਜਾ ਰਹੇ ਹਨ-ਜੱਸੀ ਸੋਹੀਆਂ ਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।