26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਆਪ' ਸਰਕਾਰ ਵਲੋਂ ਨੌਜਵਾਨਾਂ ਦੇ ਖੇਡਣ ਲਈ 3100 ਨਵੇਂ ਖੇਡ ਗਰਾਊਾਡ ਬਣਾਏ ਜਾ ਰਹੇ ਹਨ-ਜੱਸੀ ਸੋਹੀਆਂ ਵਾਲਾ

ਅਜੀਤ ਡੈਸਕ 28-03-2026
ਨਾਭਾ, 27 ਮਾਰਚ (ਕਰਮਜੀਤ ਸਿੰਘ)-ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਹਲਕੇ ਦੇ ਪਿੰਡ ਉੱਪਲਾਂ ਵਿਖੇ ਯੁਵਕ ਸੇਵਾਵਾਂ ਕਲੱਬ ਵਲੋਂ ਕਰਵਾਏ ਗਏ 7ਵੇਂ ਵਾਲੀਬਾਲ ਟੂਰਨਾਮੈਂਟ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਦੇ ਖੇਡਣ ਲਈ ਪੰਜਾਬ ਅੰਦਰ ਪਹਿਲੇ ਪੜਾਅ ਅਧੀਨ 3100 ਨਵੇਂ ਖੇਡ ਗਰਾਊਾਡ ਬਣਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤਾਂ ਜੋ ਨੌਜਵਾਨ ਇਨ੍ਹਾਂ ਗਰਾਊਾਡਾਂ ਵਿਚ ਜਾ ਕੇ ਆਪਣੀ ਖੇਡ ਦੀ ਪ੍ਰੈਕਟਿਸ ਕਰਕੇ ਅੱਗੇ ਖੇਡਾਂ ਵਿਚ ਪੂਰੀ ਤਿਆਰੀ ਦੇ ਨਾਲ ਭਾਗ ਲੈ ਸਕਣ | ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਨਾਭਾ ਹਲਕੇ ਵਿਚ ਬਣਾਏ ਜਾ ਰਹੇ 27 ਨਵੇਂ ਖੇਡ ਮੈਦਾਨ ਜਲਦ ਹੀ ਤਿਆਰ ਕਰਕੇ ਨੌਜਵਾਨਾਂ ਦੇ ਸਪੁਰਦ ਕੀਤੇ ਜਾਣਗੇ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਨਰੋਈ ਸਿਹਤ ਬਣਾਉਣ ਲਈ ਵਰਦਾਨ ਸਾਬਤ ਹੋਣਗੇ | ਇਸ ਮੌਕੇ ਪ੍ਰਬੰਧਕ ਨੌਜਵਾਨਾਂ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਲਾਡੀ ਖਹਿਰਾ, ਪਰਮਿੰਦਰ ਸਿੰਘ ਭੰਗੂ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਜਗਜੀਵਨ ਸਿੰਘ ਸਰਪੰਚ ਸੁੱਖੇਵਾਲ, ਕਲੱਬ ਅਹੁਦੇਦਾਰ ਮਨਿੰਦਰ ਸਿੰਘ, ਸ਼ਗਨਦੀਪ ਸਿੰਘ, ਲਵਪ੍ਰੀਤ ਸਿੰਘ, ਪਿ੍ੰਸ ਉੱਪਲਾਂ, ਲਾਲੀ ਉੱਪਲਾਂ, ਅਰਸ਼ ਉੱਪਲਾਂ, ਨਵੀ ਉੱਪਲਾਂ, ਲਾਡੀ ਉੱਪਲਾਂ, ਜਸਵਿੰਦਰ ਸਿੰਘ ਨੰਬਰਦਾਰ ਅਤੇ ਰਿੰਕੂ ਉੱਪਲਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਤੇ ਖਿਡਾਰੀ ਮੌਜੂਦ ਸਨ |
ਪਿਛਲੀ ਖ਼ਬਰ ਆਰਕੀਟੈਕਟਾਂ ਵਲੋਂ ਕੋਈ ਐਸਾ ਨਕਸ਼ਾ ਮਨਜ਼ੂਰ ਨਾ ਕੀਤਾ ਜਾਵੇ ਜੋ ਨਿਯਮਾਂ ਅਨੁਸਾਰ ਪਾਸ ਨਹੀਂ ਹੋ ਸਕਦਾ- ਮੇਅਰ ਅਗਲੀ ਖ਼ਬਰ 'ਆਪ' ਦੇ ਜਨਰਲ ਸਕੱਤਰ ਅਕਾਲੀ ਦਲ ਵਾਰਿਸ ਪੰਜਾਬ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।