19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਯੂ.ਕੇ.ਜੀ. ਕਲਾਸ ਦੀ ਗ੍ਰੈਜੂਏਸ਼ਨ ਸੇਰਾਮਨੀ ਤੇ ਬੇਬੀ ਸ਼ੋਅ ਸਮਾਰੋਹ ਕਰਵਾਇਆ

ਅਜੀਤ ਡੈਸਕ 27-03-2026
ਫ਼ਤਹਿਗੜ੍ਹ ਸਾਹਿਬ, 26 ਮਾਰਚ (ਮਨਪ੍ਰੀਤ ਸਿੰਘ)-ਗਰੀਨ ਫ਼ੀਲਡ ਸਕੂਲ ਸਰਹਿੰਦ ਵਿਖੇ ਯੂ.ਕੇ.ਜੀ ਕਲਾਸ ਦੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੇਰਾਮਨੀ ਕਰਵਾਈ ਗਈ | ਜਾਣਕਾਰੀ ਦਿੰਦਿਆਂ ਸਕੂਲ ਪਿੰ੍ਰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਸਕੂਲ ਚੇਅਰਮੈਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕਰਵਾਈ ਸੇਰਾਮਨੀ 'ਚ ਬੱਚਿਆਂ ਨੂੰ ਡਿਗਰੀਆਂ ਦੇ ਨਾਲ-ਨਾਲ ਟਰਾਫ਼ੀਆਂ ਵੀ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚੇ ਰੰਗ ਬਿਰੰਗੇ ਕੱਪੜੇ ਪਹਿਨ ਕੇ ਆਏ ਸਨ ਤੇ ਬੱਚਿਆਂ ਦਾ ਬੇਬੀ ਸ਼ੋਅ ਵੀ ਕਰਵਾਇਆ ਗਿਆ | ਇਸ ਮੌਕੇ ਨਰਸਰੀ ਤੇ ਐਲ.ਕੇ.ਜੀ ਕਲਾਸ ਦਾ ਰਿਜ਼ਲਟ ਵੀ ਐਲਾਨਿਆ ਗਿਆ ਤੇ ਇਨ੍ਹਾਂ ਕਲਾਸਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਹ ਨਤੀਜਾ ਦੇਖ ਕੇ ਅਧਿਆਪਕ, ਬੱਚੇ ਅਤੇ ਮਾਪੇ ਬਹੁਤ ਖ਼ੁਸ਼ ਸਨ | ਇਸ ਮੌਕੇ ਪਿ੍ੰਸੀਪਲ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਬੱਚਿਆਂ ਨੂੰ ਮੋਬਾਈਲ ਦੀ ਘੱਟ ਵਰਤੋਂ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਕੂਲ ਵਿਚ ਵਧੀਆ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਚੰਗੇ ਨੰਬਰ ਲੈਣ 'ਤੇ ਵਧਾਈ ਦਿੱਤੀ ਤੇ ਭਵਿੱਖ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਬੱਚਿਆਂ ਦੀ ਸਫਲਤਾ ਪਿੱਛੇ ਮਾਪਿਆਂ ਦਾ ਵਧੇਰੇ ਯੋਗਦਾਨ ਹੁੰਦਾ ਹੈ | ਇਸ ਮੌਕੇ ਸਟੇਜ ਸੰਚਾਲਨ ਮਨਜੀਤ ਕੌਰ ਅਤੇ ਅੰਮਿ੍ਤ ਰਾਣਾ ਵਲੋਂ ਨਿਭਾਇਆ ਗਿਆ ਜਦਕਿ ਆਰਟ ਅਧਿਆਪਕ ਪਰਵਿੰਦਰ ਕੌਰ ਦੀ ਸਜਾਵਟ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਹੋਏ ਸਨ | ਇਸ ਮੌਕੇ 'ਤੇ ਕੋਆਰਡੀਨੇਟਰ ਜਸਵਿੰਦਰ ਮਣਕੂ, ਹਰਮੇਸ਼ (ਪ੍ਰੀਆ) ਅਤੇ ਅਧਿਆਪਕ ਸ਼ਿਵਾਨੀ, ਪ੍ਰੀਤਪਾਲ, ਜਸ਼ਨ, ਮਲਕਾ, ਰਮਨ, ਦੀਪੀਕਾ, ਖੁਸ਼ਪ੍ਰੀਤ, ਮਨਜੋਤ, ਸੁਆਤੀ, ਪ੍ਰੀਆ, ਨਰਿੰਦਰ, ਮਹਿਕ, ਮਨਪ੍ਰੀਤ, ਮਨਦੀਪ, ਰਾਸ਼ਪ੍ਰੀਤ, ਅਨੀਤਾ, ਨਮੀਤਾ, ਜਸਪ੍ਰੀਤ, ਅਮਨ, ਆਂਚਲ, ਪ੍ਰਦੀਪ, ਦਿਲਪ੍ਰੀਤ, ਅਰਸ਼, ਕਮਲ, ਸੋਨਮ, ਰੋਹਿਤ ਅਤੇ ਜਗਦੀਪ ਵੀ ਵਿਸ਼ੇਸ਼ ਤੌਰ 'ਤੇ ਉਪਸਥਿਤ ਸਨ |
ਪਿਛਲੀ ਖ਼ਬਰ ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਅਗਨੀਵੀਰ ਜਨਰਲ ਡਿਊਟੀ, ਟਰੇਡਮੈਨ ਤੇ ਕਲਰਕ ਦੀ ਭਰਤੀ ਲਈ ਲਿਖਤੀ ਤੇ ਫਿਜ਼ੀਕਲ ਤਿਆਰੀ ਲ... ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।