19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜੀਵ ਸੁਰੱਖਿਆ ਸੈਂਚੁਰੀ ਬੀੜ ਭੁੱਨਰਹੇੜੀ ਨੇੜੇ ਮਿ੍ਤਕ ਪਸ਼ੂ ਰੁਲ ਰਿਹਾ

ਅਜੀਤ ਡੈਸਕ 27-03-2026
ਭੁੱਨਰਹੇੜੀ, 26 ਮਾਰਚ (ਧਨਵੰਤ ਸਿੰਘ)-ਜੀਵ ਸੁਰੱਖਿਆ ਸੈਂਚੁਰੀ ਬੀੜ ਭੁੱਨਰਹੇੜੀ ਦੇ ਨੇੜੇ ਇਕ ਮਿ੍ਤਕ ਪਸ਼ੂ ਖੁੱਲ੍ਹੇ ਵਿਚ ਪਿਆ ਰੁਲ ਰਿਹਾ ਹੈ, ਜਿਸ ਨਾਲ ਇਲਾਕੇ ਵਿਚ ਦੂਸ਼ਿਤ ਵਾਤਾਵਰਣ ਬਣ ਗਿਆ ਹੈ ਅਤੇ ਸੈਂਚਰੀ ਅੰਦਰ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ | ਇਹ ਮਾਮਲਾ ਵਣ ਵਿਭਾਗ ਦੀ ਲਾਪ੍ਰਵਾਹੀ ਨੂੰ ਸਪਸ਼ਟ ਤੌਰ 'ਤੇ ਬਿਆਨ ਕਰਦਾ ਹੈ | ਪਟਿਆਲਾ-ਪਿਹੋਵਾ ਮਾਰਗ ਦੇ ਕਿਨਾਰੇ ਪਏ, ਇਸ ਮਿ੍ਤਕ ਪਸ਼ੂ ਨੂੰ ਹਟਾਉਣ ਜਾਂ ਢੰਗ ਨਾਲ ਨਿਪਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ | ਸਥਾਨਕ ਲੋਕਾਂ ਮੁਤਾਬਕ ਇਸ ਕਾਰਨ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਜੰਗਲੀ ਅਤੇ ਪਾਲਤੂ ਜਾਨਵਰਾਂ ਵਿਚ ਵੀ ਬਿਮਾਰੀਆਂ ਫੈਲਣ ਦਾ ਵੀ ਡਰ ਵੱਧ ਰਿਹਾ ਹੈ | ਜੀਵ ਸੁਰੱਖਿਆ ਸੈਂਚੁਰੀ ਦੇ ਨੇੜੇ ਹੋਣ ਦੇ ਬਾਵਜੂਦ ਵਣ ਵਿਭਾਗ ਵੱਲੋਂ ਇਸ ਮਾਮਲੇ ਵਿਚ ਅਜੇ ਤੱਕ ਕੋਈ ਤੁਰੰਤ ਕਾਰਵਾਈ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ | ਜਾਨਵਰਾਂ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਲਾਪ੍ਰਵਾਹੀ ਕਈ ਗੰਭੀਰ ਸਵਾਲ ਖੜੇ ਕਰਦੀ ਹੈ | ਇਸ ਘਟਨਾ ਕਾਰਨ ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਮਿ੍ਤਕ ਪਸ਼ੂ ਨੂੰ ਵਿਗਿਆਨਕ ਢੰਗ ਨਾਲ ਨਿਪਟਾਇਆ ਜਾਵੇ ਅਤੇ ਇਲਾਕੇ ਵਿਚ ਸਫ਼ਾਈ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਣ ਤੋਂ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਪਾਤੜਾਂ ਪੁਲਿਸ ਵਲੋਂ ਤਿੰਨ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਲਈ ਬਣਾਏ ਜਾ ਰਹੇ ਆਧੁਨਿਕ ਜਨਤਕ ਪਖਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।