ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
27-03-2026
ਮੁੱਖ ਸਮਾਗਮ ਮਾਲ ਰੋਡ ਸਥਿਤ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਦੇਖਣ ਨੂੰ ਮਿਲੇ | ਇਸ ਮੌਕੇ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਇੱਥੇ ਮੱਥਾ ਟੇਕਣ ਪਹੁੰਚੇ | ਦੁਪਹਿਰ ਮੌਕੇ ਵੀ ਮੰਦਿਰ ਦੇ ਬਾਹਰ ਸ਼ਰਧਾਲੂਆਂ ਦੀਆਂ ਲਾਈਨਾਂ ਮੱਥਾ ਟੇਕਣ ਲਈ ਦੂਰ-ਦੂਰ ਤੱਕ ਦਿਖੀਆਂ | ਧਾਰਮਿਕ ਸੰਸਥਾਵਾਂ ਵਲੋਂ ਆਏ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਲਈ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ | ਇਸ ਦੌਰਾਨ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਮੰਦਰ ਦੇ ਬਾਹਰ ਅਤੇ ਅੰਦਰੂਨੀ ਹਿੱਸਿਆਂ ਵਿਚ ਚੌਕਸੀ ਪੂਰੀ ਤਰ੍ਹਾਂ ਵਧਾਈ ਹੋਈ ਦਿਖੀ | ਇਸ ਤੋਂ ਇਲਾਵਾ ਮੁਹੱਲਿਆਂ ਅਤੇ ਪੋਸ਼ ਕਲੋਨੀਆਂ ਤੱਕ ਅੱਜ ਲੋਕਾਂ ਵਲੋਂ ਆਪਣੇ ਘਰਾਂ ਵਿਚ ਕੰਜਕਾਂ ਬਿਠਾਈਆਂ ਗਈਆਂ ਜਿੱਥੇ ਛੋਟੀਆਂ ਬੱਚੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਪੈਰ ਧੋਤੇ ਗਏ ਅਤੇ ਉਨ੍ਹਾਂ ਨੂੰ ਉਪਹਾਰ ਵਜੋਂ ਕੁਝ ਨਾ ਕੁਝ ਭੇਟ ਕੀਤਾ ਗਿਆ |