ਪਟਿਆਲਾ, 25 ਮਾਰਚ (ਧਰਮਿੰਦਰ ਸਿੰਘ ਸਿੱਧੂ)-ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਵਿਸ਼ਾਲ ਰੈਲੀ ਕੀਤੀ ਗਈ | ਇਸ ਮੌਕੇ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਲ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਮੁਲਾਜ਼ਮ ਵਰਗ ਵਿਚ ਇਸ ਕਰਕੇ ਬਹੁਤ ਰੋਸ ਹੈ ਪੰਜਾਬ ਸਰਕਾਰ ਨੇ ਜੋ ਬਜਟ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਹੈ ਉਸ ਬਜਟ ਵਿਚ ਮੁਲਾਜ਼ਮਾਂ ਲਈ ਕੋਈ ਬਜਟ ਨਹੀਂ ਰੱਖਿਆ ਗਿਆ ਨਾ ਹੀ ਮੁਲਾਜ਼ਮਾਂ ਦੀ ਕੋਈ ਗੱਲ ਕੀਤੀ ਹੈ | ਟੌਹੜਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ ਲਈ ਕੋਈ ਰਾਹਤ ਨਹੀਂ ਦੇ ਰਹੀ ਉਸੇ ਤਰ੍ਹਾਂ ਜੇਕਰ ਕੇਂਦਰ ਸਰਕਾਰ ਵੀ ਨਵੇਂ-ਨਵੇਂ ਕਾਨੂੰਨ ਮਜ਼ਦੂਰ ਮਾਰੂ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਨਵਾਂ ਬਿਲ ਜੋ ਹੁਣ ਜੀ ਰਾਮ ਜੀ ਬਣਿਆ ਹੈ ਉਸ ਨਾਲ ਸੂਬਾ ਸਰਕਾਰ ਨੂੰ ਹੁਣ 100 ਰੁਪਏ ਪਿੱਛੇ 40 ਰੁਪਏ ਪਾਉਣੇ ਪੈਣਗੇ, ਪਹਿਲਾਂ 10 ਰੁਪਏ ਪਾਏ ਜਾਂਦੇ ਸਨ | ਸੂਬਾ ਸਰਕਾਰ ਅਜੇ ਤਕ ਕੇਂਦਰ ਪੈਨਸ਼ਨ ਤੇ ਡੀ.ਏ. ਰਿਲੀਜ਼ ਨਹੀਂ ਕਰ ਰਹੀ ਜਦ ਕਿ ਨਾਲ ਦੇ ਗੁਆਂਢੀ ਰਾਜ ਕੇਂਦਰ ਦੀ ਤਰਜ਼ 'ਤੇ ਪੈਨਸ਼ਨ ਤੇ ਡੀ.ਏ. ਦੇ ਵੀ ਰਹੇ ਹਨ | ਆਗੂਆਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਵੀ ਫ਼ੈਸਲਾ ਕਰ ਦਿੱਤਾ ਕਿ ਡੀ.ਏ. ਕੇਂਦਰ ਦੀ ਤਰਜ਼ 'ਤੇ ਦਿੱਤਾ ਜਾਵੇ ਤੇ ਵਿਆਜ਼ ਵੀ 6 ਫ਼ੀਸਦੀ ਦਿੱਤਾ ਜਾਵੇ | ਇਸ ਤੋਂ ਇਲਾਵਾ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ ਘਨੋਲੀ, ਰਾਕੇਸ਼ ਬਾਤਿਸ਼, ਸਤਪਾਲ ਸਿੰਘ ਖਾਨਪੁਰ, ਅਵਤਾਰ ਸਿੰਘ, ਕਰਨੈਲ ਸਿੰਘ ਬਾਵਾ, ਗੁਰਬਖ਼ਸ਼ ਸਿੰਘ, ਰਾਮਾ ਗਰਗ, ਯੁਵਰਾਜ ਸਿੰਘ, ਹਰਵਿੰਦਰ ਸਿੰਘ, ਗੁਰਬਖ਼ਸ਼ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ ਪੁਲਿਸ ਐਸੋਸੀਏਸ਼ਨ, ਲਛਮਣ ਸਿੰਘ ਪੰਚਾਇਤ ਸਕੱਤਰ, ਅਵਤਾਰ ਸਿੰਘ ਅਮਲੋਹ, ਰਜਿੰਦਰ ਬਿਨੀ ਗੁਰਮੀਤ ਮੁਹੰਮਦ, ਬਹਾਦਰ ਸਿੰਘ ਜੰਗਲਾਤ, ਰਵਿੰਦਰ ਸਿੰਘ ਸੈਣੀ, ਬਲਵਿੰਦਰ ਸਿੰਘ ਨਗਰ ਨਿਗਮ, ਜਰਨੈਲ ਸਿੰਘ ਸਮਾਣਾ, ਜਸਵਿੰਦਰ ਪੰਜਾਬੀ, ਰਾਜੇਸ਼ ਕੁਮਾਰ ਮਨੀ, ਕੋਮਲ ਚੌਹਾਨ, ਮਨਪ੍ਰੀਤ ਜੋਗੀਪੁਰ ਭਜਨ ਸਿੰਘ ਮੰਡੋਲੀ ਆਦਿ ਅਧਿਕਾਰੀ ਸ਼ਾਮਿਲ ਹੋਏ |