06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਕਮੇਟੀ ਵਲੋਂ ਸਰਕਲ ਪੱਧਰੀ ਚੇਤਨਾ ਰੈਲੀ <br/>

ਇੰਜੀਨੀਅਰਾਂ ਅਤੇ ਪੈਨਸ਼ਨਰਾਂ ਨਾਲ ਸਬੰਧਿਤ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂ ਚੇਤਨਾ ਰੈਲੀ ਕਰਦੇ ਹੋਏ | ਅਜੀਤ ਤਸਵੀਰ <br/> 07-03-2026
ਪਟਿਆਲਾ, 6 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪਾਵਰ ਸੈਕਟਰ ਨਾਲ ਸਬੰਧਿਤ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਨਾਲ ਸਬੰਧਿਤ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ ਪੀ.ਐਸ.ਪੀ.ਸੀ.ਐਲ. ਦੇ ਵੱਖ-ਵੱਖ ਜ਼ੋਨਾਂ ਅਧੀਨ ਸਰਕਲ ਦਫ਼ਤਰਾਂ ਸਾਹਮਣੇ ਚੇਤਨਾ ਰੈਲੀਆਂ ਕੀਤੀਆਂ ਗਈਆਂ | ਜਿਸ ਵਿੱਚ ਵੱਡੀ ਗਿਣਤੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਹ ਚੇਤਨਾ ਰੈਲੀਆਂ ਪਾਵਰਕੋਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ, ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ ਅਤੇ ਸਟੇਟ ਸੈਕਟਰ ਅਧੀਨ 800 ਮੈਗਾਵਾਟ ਸਮਰੱਥਾ ਦੇ 2 ਨੰ: ਅਤਿ ਆਧੁਨਿਕ ਤਕਨੀਕ ਦੇ ਰੋਪੜ ਵਿਖੇ ਥਰਮਲ ਪਲਾਂਟ ਲਗਾਉਣ ਦੀ ਮੰਗ ਨੂੰ ਲੈ ਕੇ ਕੀਤੀਆਂ ਗਈਆਂ | ਪਟਿਆਲਾ ਸਰਕਲ ਸਾਹਮਣੇ ਹੋਈ ਚੇਤਨਾ ਰੈਲੀ ਨੂੰ ਵੱਖ-ਵੱਖ ਆਗੂਆਂ ਕ੍ਰਮਵਾਰ ਇੰਜੀਨੀਅਰਜ਼ ਐਸੋਸੀਏਸ਼ਨ: ਇੰਜ: ਪ੍ਰੀਤਇੰਦਰ ਸਿੰਘ, ਜੇ.ਈਜ਼ ਕੌਂਸਲ, ਇੰਜ: ਅਮਨਦੀਪ ਜੇਹਲਵੀ ਜਨਰਲ ਸਕੱਤਰ, ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ:- ਇੰਜ: ਅਵਤਾਰ ਸਿੰਘ ਕੈਂਥ ਅਤੇ ਕਈ ਹੋਰ ਬੁਲਾਰਿਆਂ ਵਲੋਂ ਵੀ ਸੰਬੋਧਨ ਕੀਤਾ ਗਿਆ | ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਦੱਸਿਆ ਕਿ ਪੰਜਾਬ ਸਰਕਾਰ ਪਾਵਰਕੋਮ ਦੀਆਂ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਜ਼ਮੀਨਾਂ ਨੂੰ ਮੁਦਰੀਕਰਨ ਦੇ ਨਾਂ 'ਤੇ ਵੇਚਣ ਦੀ ਯੋਜਨਾ ਬਣਾ ਰਹੀ ਹੈ | ਜਿਸ ਦੇ ਸਿੱਟੇ ਵਜੋਂ ਬਠਿੰਡਾ ਥਰਮਲ ਅਤੇ ਪਟਿਆਲਾ ਵਿਖੇ ਬਡੂੰਗਰ ਵਿਚ ਬਹੁ-ਕੀਮਤੀ ਜ਼ਮੀਨਾਂ ਨੂੰ ਪਾਵਰਕੋਮ ਵੱਲੋਂ ਪੁੱਡਾ ਦੇ ਹਵਾਲੇ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ | ਪੰਜਾਬ ਸੂਬੇ ਵਿਚ ਬਿਜਲੀ ਦੀ ਵੱਧ ਰਹੀ ਮੰਗ ਅਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਇਹ ਜ਼ਮੀਨਾਂ ਭਵਿੱਖ ਵਿਚ ਆਮ ਲੋਕਾਂ ਨੂੰ ਵਧੀਆ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਸੋਲਰ ਪਾਵਰ ਪਲਾਂਟ, ਨਵੇਂ ਸਬ-ਸਟੇਸ਼ਨ, ਦਫ਼ਤਰ ਅਤੇ ਸਟੋਰ ਆਦਿ ਬਣਾਉਣ ਲਈ ਵਰਤਣਯੋਗ ਹਨ | ਜ਼ਮੀਨਾਂ ਵੇਚਣ ਦੀ ਇਹ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਜਾਇਦਾਦਾਂ ਦਾ ਸਹੀ ਇਸਤੇਮਾਲ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ | ਜੁਆਇੰਟ ਐਕਸ਼ਨ ਕਮੇਟੀ ਵਲੋਂ ਦਿੱਤੇ ਸੰਘਰਸ਼ ਪ੍ਰੋਗਰਾਮ ਅਨੁਸਾਰ 13-03-2026 ਨਵਾਂ ਸ਼ਹਿਰ, ਤਰਨ-ਤਾਰਨ, ਮੁਕਤਸਰ, ਬਰਨਾਲਾ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਸਰਕਲ, 17-03-2026 ਬਠਿੰਡਾ, ਰੋਪੜ, ਜਲੰਧਰ, ਖੰਨਾ ਅਤੇ ਸੰਗਰੂਰ ਸਰਕਲ, 20-03-2026 ਹੁਸ਼ਿਆਰਪੁਰ, ਮੋਹਾਲੀ ਅਤੇ ਫ਼ਰੀਦਕੋਟ ਸਰਕਲ ਅਤੇ 25-03-2026 ਸਮੂਹ ਥਰਮਲ/ਹਾਈਡਲ ਪ੍ਰੋਜੈਕਟਸ (ਰੋਪੜ ਥਰਮਲ, ਜੀ.ਐਚ.ਟੀ.ਪੀ., ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ) ਸੰਬੰਧਤ ਪ੍ਰੋਜੈਕਟਸ ਸਾਹਮਣੇ ਚੇਤਨਾ ਰੈਲੀਆਂ ਕਰਨ ਉਪਰੰਤ 28-03-26 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਜੁਆਇੰਟ ਐਕਸ਼ਨ ਕਮੇਟੀ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਖੇਤਰ ਨਾਲ ਸਬੰਧਤ ਲੋਕ ਵਿਰੋਧੀ ਫੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ, ਤਾਂ ਜੋ ਮਹਿਕਮੇ ਅੰਦਰ ਉਦਯੋਗਿਕ ਸ਼ਾਂਤੀ ਬਣੀ ਰਹੇ ਅਤੇ ਰਾਜ ਸਰਕਾਰ ਦੇ ਜੀਰੋ ਬਿਜਲੀ ਆਉਟੇਜ ਟਿੱਚੇ ਨੂੰ ਸਮੇਂ ਸਿਰ ਪੂਰਾ ਕਰਦੇ ਹੋਏ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ 2027 ਦੀ ਚੋਣ ਲਈ ਪੰਜਾਬ ਦੇ ਵਿਕਾਸ ਦਾ ਰੋਡਮੈਪ ਪੇਸ਼ ਕਰੇਗੀ-ਹਰਪਾਲਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।