06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਜਪਾ ਦੀ ਮੋਗਾ ਰੈਲੀ 2027 ਦੀ ਚੋਣ ਲਈ ਪੰਜਾਬ ਦੇ ਵਿਕਾਸ ਦਾ ਰੋਡਮੈਪ ਪੇਸ਼ ਕਰੇਗੀ-ਹਰਪਾਲਪੁਰ <br/>

ਅਜੀਤ ਡੈਸਕ 07-03-2026
ਪਟਿਆਲਾ, 6 ਮਾਰਚ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ ਕਾਰਜਾਂ ਅਤੇ ਪੰਜਾਬ ਦੀ ਬਿਹਤਰੀ ਕਰਨ ਲਈ ਵੱਡੇ ਪੱਧਰ 'ਤੇ ਯਤਨਸ਼ੀਲ ਹੈ ਭਾਜਪਾ ਦੀ ਮੋਗਾ ਰੈਲੀ ਪੰਜਾਬ ਦੀ ਜਨਤਾ ਨੂੰ ਆਪਣਾ ਰੋਡਮੈਪ ਪੇਸ਼ ਕਰਕੇ ਚੋਣ ਬਿਗਲ ਵਜਾਏਗੀ, ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾਂ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਅਤੇ ਰੈਲੀ ਦੇ ਹਲਕਾ ਇੰਚਾਰਜ ਸਨੌਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਸਨੌਰ ਹਲਕੇ ਦੇ ਬਹਾਦਰਗੜ੍ਹ ਮੰਡਲ ਦੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਹਰਪਾਲਪੁਰ ਨੇ ਕਿਹਾ ਕਿ ਰੈਲੀ ਲਈ ਜਿੱਥੇ ਸਾਰੇ ਪੰਜਾਬ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹਲਕਾ ਸਨੌਰ 'ਚ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰਾਂ 'ਚ ਤਿਉਹਾਰ ਵਾਂਗ ਚਾਅ ਦੇਖਣ ਨੂੰ ਮਿਲ ਰਿਹਾ ਹੈ | ਹਰਪਾਲਪੁਰ ਨੇ ਕਿਹਾ ਕਿ ਮੈਂ ਹਲਕੇ ਦਾ ਇੰਚਾਰਜ ਬਣਨ ਤੋਂ ਬਾਅਦ ਸਾਰੇ ਹਲਕੇ ਦੇ ਮੰਡਲਾਂ (ਸਰਕਲਾਂ) 'ਚ ਜਾ ਕੇ ਵਰਕਰ ਮੀਟਿੰਗਾਂ ਕੀਤੀਆਂ | ਸਾਰੇ ਸਰਕਲਾਂ ਦੇ ਵਰਕਰਾਂ ਨੇ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਵਾਹ ਲਗਾਉਣ ਦਾ ਭਰੋਸਾ ਦਿੱਤਾ ਹੈ | ਬਹਾਦਰਗੜ੍ਹ ਮੰਡਲ ਦੀ ਮੀਟਿੰਗ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਰੈਲੀ ਨੂੰ ਸਫਲ ਬਣਾਉਣ ਲਈ ਭਰੋਸਾ ਦਿੱਤਾ | ਬਹਾਦਰਗੜ੍ਹ ਸਰਕਲ ਦੀ ਮੀਟਿੰਗ 'ਚ ਬਹੁਤ ਹੀ ਸਤਿਕਾਰਯੋਗ ਗੱਗੀ ਪੰਡਤ ਵਿਸ਼ੇਸ਼ ਤੌਰ 'ਤੇ ਅਸ਼ੀਰਵਾਦ ਦੇਣ ਲਈ ਪਹੁੰਚੇ ਸਨ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਹਰਮੀਤ ਸਿੰਘ ਠੁਕਰਾਲ, ਯੂਥ ਪ੍ਰਧਾਨ ਜਰਨੈਲ ਸਿੰਘ, ਜੱਸੀ ਗੁੱਜਰ, ਸੁਰਿੰਦਰ ਸ਼ਰਮਾ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਕਮੇਟੀ ਵਲੋਂ ਸਰਕਲ ਪੱਧਰੀ ਚੇਤਨਾ ਰੈਲੀ <br/> ਅਗਲੀ ਖ਼ਬਰ ਸ਼ੁਕਰਾਨੇ ਵਜੋਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।