19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਰਿਵਾਰ ਨੇ ਘਰ ਦੇ ਵਿਹੜੇ 'ਚ ਹੀ ਅੰਗੀਠਾ ਸੰਭਾਲਦੇ ਮੌਕੇ ਪੌਦਾ ਲਗਾ ਕੇ ਕੀਤੀ ਨਿਵੇਕਲੀ ਪਹਿਲ

ਬੂਟਾ ਲਗਾਉਣ ਮੌਕੇ ਕਰਨਵੀਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ, ਸਰਵਨ ਸਿੰਘ, ਗੁਰਦੀਪ ਸਿੰਘ ਦੀਪਾ ਚੇਅਰਮੈਨ ਅਤੇ ਹੋਰ | ਅਜੀਤ ਤਸਵੀਰ <br/> 03-02-2026
ਭਾਦਸੋਂ, 2 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਕਰਨਵੀਰ ਸਿੰਘ ਟਿਵਾਣਾ ਦੇ ਪਿਤਾ ਮਾਸਟਰ ਭੁਪਿੰਦਰ ਸਿੰਘ ਟਿਵਾਣਾ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਛੰਨਾ ਝੰਬਾਲੀ ਵਿਖੇ ਕਰ ਦਿੱਤਾ ਗਿਆ | ਅੱਜ ਸਵ. ਭੁਪਿੰਦਰ ਸਿੰਘ ਟਿਵਾਣਾ ਦੇ ਅੰਗੀਠਾ ਸੰਭਾਲਣ ਮੌਕੇ ਟਿਵਾਣਾ ਪਰਿਵਾਰ ਵਲੋਂ ਨਿਵੇਕਲੀ ਪਹਿਲ ਕਰਦੇ ਹੋਏ ਘਰ ਦੇ ਵਿਹੜੇ ਵਿਚ ਫ਼ੁਲ ਅਤੇ ਰਾਖ ਦਬਾ ਕੇ ਉਸ ਥਾਂ 'ਤੇ ਫਲਦਾਰ ਬੂਟਾ ਲਗਾਇਆ ਗਿਆ | ਗੱਲਬਾਤ ਕਰਦੇ ਹੋਏ ਕਰਨਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੁੱਝ ਸਾਲ ਪਹਿਲਾ ਉਨ੍ਹਾਂ ਦੇ ਸਵ. ਮਾਤਾ ਦੇ ਅੰਗੀਠਾ ਸੰਭਾਲਣ ਮੌਕੇ ਵੀ ਘਰ ਵਿਚ ਬੂਟਾ ਲਗਾਇਆ ਸੀ | ਉਨ੍ਹਾਂ ਕਿਹਾ ਕਿ ਇਸ ਪਹਿਲ ਦੇ ਨਾਲ ਜਿੱਥੇ ਸਾਨੂੰ ਅੰਧ ਵਿਸ਼ਵਾਸ ਤੋਂ ਪਰੇ ਹੋਣ ਦਾ ਸੰਦੇਸ਼ ਮਿਲਦਾ ਹੈ ਉੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਸੇਧ ਵੀ ਮਿਲਦੀ ਹੈ | ਇਲਾਕੇ ਵਿਚ ਟਿਵਾਣਾ ਪਰਿਵਾਰ ਵਲੋਂ ਕੀਤੀ ਗਈ ਨਿਵੇਕਲੀ ਪਹਿਲ ਦੀ ਚਰਚਾ ਹੈ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਗੁਰਪ੍ਰੀਤ ਸਿੰਘ ਬਾਵਾ ਘੁੰਮਣ, ਸਰਵਨ ਸਿੰਘ ਟਿਵਾਣਾ, ਵਿਕਰਮਜੋਤ ਸਿੰਘ ਟਿਵਾਣਾ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਕੁਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਟਿਵਾਣਾ, ਦਲਵੀਰ ਸਿੰਘ ਟਿਵਾਣਾ ਸਮੇਤ ਨਗਰ ਵਾਸੀ ਹਾਜ਼ਰ
ਪਿਛਲੀ ਖ਼ਬਰ ਡਾ. ਵਨੀਤਾ ਰਾਣੀ ਨੇ ਗੌਰਮਿੰਟ (ਸਟੇਟ) ਕਾਲਜ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਨੌਰ ਵਿਖੇ ਵਿਸ਼ਾਲ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।