18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ 4 ਬਜ਼ੁਰਗਾਂ ਦਾ ਸਨਮਾਨ

ਸੀਨੀਅਰ ਸਿਟੀਜ਼ਨ ਕੌਂਸਲ ਦੇ ਅਹੁਦੇਦਾਰ ਬਜ਼ੁਰਗਾਂ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 03-02-2026
ਸਮਾਣਾ, 2 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ 'ਚ ਸਤੀ ਮਾਤਾ ਮੰਦਿਰ 'ਚ ਹੋਈ | ਮੀਟਿੰਗ ਦੌਰਾਨ ਜਿਨ੍ਹਾਂ ਮੈਂਬਰਾਂ ਚਰਨਦਾਸ, ਸੋਹਨ ਲਾਲ, ਸ਼ਿਵਰਾਮ, ਭਥਰਿਤ ਰਾਮ ਦੇ ਜਨਮ ਦਿਨ ਜਨਵਰੀ ਮਹੀਨੇ 'ਚ ਆਏ ਸਨ | ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲ 'ਚ ਸ਼ਾਮਲ ਕੀਤੇ ਦੋ ਨਵੇਂ ਮੈਂਬਰਾਂ ਤੇਜਪਾਲ ਅਤੇ ਅਸ਼ੋਕ ਕੁਮਾਰ ਦਾ ਸੰਸਥਾ ਪ੍ਰਧਾਨ ਅਤੇ ਸਮੂਹ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸੋਮ ਪ੍ਰਕਾਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ 30 ਜਨਵਰੀ 2025 'ਚ ਕੌਂਸਲ ਦੀ ਸਰਬਸੰਮਤੀ ਨਾਲ ਨਵੀਂ ਕਮੇਟੀ ਬਣਾਈ ਗਈ ਸੀ |
ਉਸ 'ਚ ਕਿਸੇ ਪ੍ਰਕਾਰ ਦੀ ਤਬਦੀਲੀ ਕੀਤੀ ਜਾਵੇਗੀ, ਸਿਰਫ ਨਛੱਤਰ ਸਿੰਘ ਨੂੰ ਹੀ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਮਹੀਨਾਵਾਰ ਮੀਟਿੰਗ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੁਭਾਸ਼ ਕੈਟਰਿੰਗ ਵਾਲੇ ਨਿਭਾਉਣਗੇ | ਇਸ ਮੌਕੇ ਬਲਬੀਰ ਸਿੰਘ ਵੜੈਚ, ਸੈਕਟਰੀ ਸੁਰਿੰਦਰ ਮੈਨੇਜਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਸੋਹਨ ਸਿੰਘ ਵਿਰਕ, ਜਗਦੀਸ਼ ਸ਼ਰਮਾ, ਰਾਕੇਸ਼ ਗੋਇਲ, ਰਾਮ ਗੋਪਾਲ, ਸੀਤਾ ਰਾਮ ਮਾਨ, ਜਗਰਾਜ ਸਿੰਘ, ਰਾਮ ਕਿਸ਼ਨ ਨਿਰੰਕਾਰੀ, ਰਾਜ ਕਿ੍ਸਨ, ਲੇਖ ਰਾਜ, ਪ੍ਰਗਟ ਸਿੰਘ, ਗਿਰਦਾਰੀ ਸਿੰਘ, ਅਸ਼ੋਕ ਕੁਮਾਰ, ਬਲਬੀਰ ਕੁਮਾਰ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਦੀਪ ਇੰਗਲਿਸ਼ ਸਕੂਲ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਬਿਕਰਮ ਮਜੀਠੀਆ ਦੀ ਜ਼ਮਾਨਤ ਮਾਨ ਸਰਕਾਰ ਨਾਲ ਸਿਆਸੀ ਬਦਲਾਖੋਰੀ ਦਾ ਹੋਇਆ ਪਰਦਾਫਾਸ਼, 'ਆਪ' ਦਾ 'ਝੂਠ ਦਾ ਕਿਲ੍ਹਾ' ਹੋਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।