29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਚਿਤਕਾਰਾ ਯੂਨੀਵਰਸਿਟੀ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਵਲੋਂ ਸੈਕਟਰ-17 ਦੇ ਪੁਨਰਵਿਕਾਸ 'ਤੇ ਵਿੰਟਰ ਸਕੂਲ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 25-01-2026
ਬਨੂੜ , 24 ਜਨਵਰੀ (ਭੁਪਿੰਦਰ ਸਿੰਘ)-ਚੰਡੀਗੜ੍ਹ ਦੇ ਸਿਟੀ ਸੈਂਟਰ ਸੈਕਟਰ-17 ਦੇ ਨਵੇਂ ਸਿਰੇ ਤੋਂ ਵਿਕਾਸ ਨੂੰ ਲੈ ਕੇ ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਸਕੂਲ ਆਫ ਆਰਕੀਟੈਕਚਰ, ਪਲੈਨਿੰਗ ਐਂਡ ਪਿ੍ਜ਼ਰਵੇਸ਼ਨ, ਯੂਨੀਵਰਸਿਟੀ ਆਫ ਮੇਰੀਲੈਂਡ (ਅਮਰੀਕਾ) ਦੇ ਵਿਦਿਆਰਥੀਆਂ ਨੇ ਮਿਲ ਕੇ ਨਵੇਂ ਤੇ ਨਵੀਨਤਮ ਸੁਝਾਅ ਪੇਸ਼ ਕੀਤੇ¢ 17 ਦਿਨਾਂ ਤੱਕ ਚੱਲੇ ਇਸ ਅੰਤਰਰਾਸ਼ਟਰੀ ਵਿਾਟਰ ਸਕੂਲ ਦਾ ਸਮਾਪਨ ਵਿਦਿਆਰਥੀਆਂ ਦੀ ਫਾਈਨਲ ਪ੍ਰਜ਼ੇਂਟੇਸ਼ਨ ਨਾਲ ਹੋਇਆ, ਜਿਸ ਵਿਚ ਸੈਕਟਰ-17 ਦੇ ਪੁਨਰਵਿਕਾਸ ਲਈ ਆਧੁਨਿਕ ਸ਼ਹਿਰੀ ਹੱਲ ਪੇਸ਼ ਕੀਤੇ ਗਏ¢ ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਅਤੇ ਯੂਨੀਵਰਸਿਟੀ ਆਫ ਮੇਰੀਲੈਂਡ ਦੇ ਸਕੂਲ ਆਫ ਆਰਕੀਟੈਕਚਰ, ਪਲੈਨਿੰਗ ਐਂਡ ਪਿ੍ਜ਼ਰਵੇਸ਼ਨ ਦੀ ਸਾਂਝੀ ਸਰਪ੍ਰਸਤੀ ਹੇਠ ਆਯੋਜਿਤ ਇਸ ਵਿੰਟਰ ਸਕੂਲ ਵਿਚ ਯੂਨੀਵਰਸਿਟੀ ਆਫ ਮੇਰੀਲੈਂਡ ਦੇ 10 ਅਤੇ ਚਿਤਕਾਰਾ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਨੇ ਭਾਗ ਲਿਆ¢
ਡਿਜ਼ਾਇਨ ਸਟੂਡੀਓ ਦੀ ਰਹਿਨੁਮਾਈ ਆਰਕੀਟੈਕਟ ਸੁਰਿੰਦਰ ਬੱਗਾ, ਪਿ੍ੰਸੀਪਲ ਆਰਕੀਟੈਕਟ, ਸਾਕਾਰ ਫਾਊਾਡੇਸ਼ਨ ਵਲੋਂ ਕੀਤੀ ਗਈ¢ ਫਾਈਨਲ ਜੂਰੀ ਦÏਰਾਨ ਵਿਦਿਆਰਥੀਆਂ ਨੇ ਸਾਈਟ ਐਨਾਲਿਸਿਸ, ਪਾਲਿਸੀ ਸਟਡੀ, ਡਿਵੈਲਪਮੈਂਟ ਫ੍ਰੇਮਵਰਕ ਅਤੇ ਫਾਇਨੈਂਸ਼ਲ ਫ਼ਿਜ਼ੀਬਿਲਟੀ 'ਤੇ ਆਧਾਰਿਤ ਵਿਸਥਾਰਪੂਰਕ ਪ੍ਰੋਜੈਕਟ ਪੇਸ਼ ਕੀਤੇ¢ ਜੂਰੀ ਮੈਂਬਰਾਂ ਨੇ ਪ੍ਰਜ਼ੇਂਟੇਸ਼ਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਈ ਪ੍ਰਸਤਾਵ ਭਵਿੱਖ ਵਿਚ ਚੰਡੀਗੜ੍ਹ ਦੇ ਸੈਂਟਰਲ ਬਿਜ਼ਨਸ ਡਿਸਟਿ੍ਕਟ ਨੂੰ ਨਵੀਂ ਦਿਸ਼ਾ ਅਤੇ ਨਵਾਂ ਜੀਵਨ ਦੇ ਸਕਦੇ ਹਨ¢ ਇਸ ਮÏਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ, “ਇਹ ਵਿਾਟਰ ਸਕੂਲ ਵਿਸ਼ਵ ਪੱਧਰੀ ਅਕਾਦਮਿਕ ਸਹਿਯੋਗ ਅਤੇ ਪ੍ਰੈਕਟੀਕਲ ਲਰਨਿੰਗ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ¢ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਸਲੀ ਸ਼ਹਿਰੀ ਚੁਣÏਤੀਆਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਦਿ੍ਸ਼ਟੀਕੋਣ ਪ੍ਰਦਾਨ ਕਰਦੇ ਹਨ¢ ਕਾਰਜਕ੍ਰਮ ਦੇ ਸਮਾਪਨ 'ਤੇ ਦੋਵਾਂ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਪਹਿਲ ਨੂੰ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਅਨੁਭਵਾਤਮਕ ਸਿੱਖਿਆ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਸੰਵਾਦ ਗਰੁੱਪ ਵੱਲੋਂ ਕੀਤੇ ਗਏ ਉਪਰਾਲੇ ਨੂੰ ਪਿਆ ਬੂਰ ਅਗਲੀ ਖ਼ਬਰ ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ - ਡਾ. ਜਗਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।