30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੁਹਤਾਸ਼ ਕੌਰ ਨੇ ਐੱਸ.ਡੀ.ਐੱਸ.ਸੀ. ਸਕੂਲ ਦਾ ਨਾਂਅ ਚਮਕਾਇਆ

ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਐੱਸ.ਡੀ.ਐੱਸ. ਸਕੂਲ ਪਟਿਆਲਾ ਦੀ ਮੈਡੀਕਲ ਵਿਦਿਆਰਥਣ ਰੁਹਤਾਸ਼ ਕੌਰ ਪੁੱਤਰੀ ਡਾ. ਆਸਾ ਸਿੰਘ ਨੇ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਸਾਫਟਬਾਲ ਗੇਮ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਐੱਸ.ਡੀ.ਐੱਸ. ਸਕੂਲ ਦਾ ਨਾਮ ਸਟੇਟ ਪੱਧਰ 'ਤੇ ਚਮਕਾਇਆ ਹੈ | ਸਕੂਲ ਦੇ ਪਿ੍ੰਸੀਪਲ ਰਿਪੁਦਮਨ ਸਿੰਘ ਨੇ ਕਿਹਾ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਪਿ੍ੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੇ ਰੁਹਤਾਸ਼ ਕੌਰ ਨੂੰ ਤਗਮਾ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਜ਼ਿਲ੍ਹਾ ਪਟਿਆਲਾ ਬੇਸਬਾਲ ਐਸੋਸੀਏਸਨ ਦੇ ਪ੍ਰਧਾਨ ਹਰੀਸ਼ ਸਿੰਘ ਰਾਵਤ, ਡਾ. ਆਸਾ ਸਿੰਘ, ਵਾਈਸ ਪਿ੍ੰਸੀਪਲ ਪੰਕਜ ਕੋਸ਼ਿਲ, ਜਸਦੇਵ ਸਿੰਘ ਡੀ.ਪੀ.ਈ. ਤੇ ਜਸਪ੍ਰੀਤ ਸਿੰਘ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰੀ ਗੁਰਦੁਆਰਾ ਸਿੰਘ ਸਭਾ 'ਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।