30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

'ਦ ਮਿਲੇਨੀਅਮ ਸਕੂਲ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-'ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਦੇਸ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਭਾਰਤੀ ਸੰਵਿਧਾਨ ਦੀ ਮਰਿਆਦਾ ਨੂੰ ਸਮਰਪਿਤ ਇਸ ਸਮਾਗਮ 'ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕੀ ਸਟਾਫ਼ ਨੇ ਬੜੇ ਮਾਣ ਨਾਲ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਉਪਰੰਤ ਸਮੂਹ ਹਾਜ਼ਰੀਨ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਸੰਵਿਧਾਨ ਦੇ ਇਤਿਹਾਸ ਅਤੇ ਦੇਸ ਦੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਇਸ ਮੌਕੇ ਦੇਸ ਭਗਤੀ ਦੇ ਗੀਤਾਂ ਨਾਲ ਮਾਹੌਲ ਨੂੰ ਦੇਸ ਪ੍ਰੇਮ ਦੇ ਰੰਗ 'ਚ ਰੰਗ ਦਿੱਤਾ ਅਤੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਦੇਸ ਦੀ ਏਕਤਾ ਤੇ ਅਖੰਡਤਾ ਦਾ ਸੁਨੇਹਾ ਸਾਂਝਾ ਕੀਤਾ | ਪਿ੍ੰਸੀਪਲ ਹਰਪ੍ਰੀਤ ਪੰਧੇਰ ਨੇ ਆਪਣੇ ਸੰਬੋਧਨ 'ਚ ਦੇਸ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਨਿਆਂ, ਆਜ਼ਾਦੀ ਅਤੇ ਸਮਾਨਤਾ ਵਰਗੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਅਪੀਲ ਕੀਤੀ | ਸਮਾਗਮ ਦੀ ਸਮਾਪਤੀ ਦੇਸ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦੇ ਅਹਿਦ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨਾਲ ਹੋਈ |
ਪਿਛਲੀ ਖ਼ਬਰ ਰੁਹਤਾਸ਼ ਕੌਰ ਨੇ ਐੱਸ.ਡੀ.ਐੱਸ.ਸੀ. ਸਕੂਲ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਫਰੀਡਮ ਫਾਈਟਰ ਜਥੇਬੰਦੀਆਂ ਨੇ ਲਿਆ ਅਹਿਮ ਫੈਸਲਾ ਸਾਮਾਨ ਨਹੀਂ, ਸਨਮਾਨ ਦਿਉ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।