30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੁਲਿਸ ਵਲੋਂ ਗਣਤੰਤਰ ਦਿਵਸ ਸੰਬੰਧੀ ਝੰਡਾ ਮਾਰਚ ਕੱਢਿਆ

ਅਜੀਤ ਡੈਸਕ 25-01-2026
ਸਮਾਣਾ, 24 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਸੰਬੰਧੀ ਝੰਡਾ ਮਾਰਚ ਕੱਢਦਿਆਂ ਸੁਰੱਖਿਆ ਦੇ ਮੱਦੇਨਜ਼ਰ ਜਨਤਕ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਮੌਕੇ ਉਪ ਕਪਤਾਨ ਪੁਲਿਸ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸ਼ਹਿਰੀ ਮੁਖੀ ਇੰਸ. ਬਲਜੀਤ ਸਿੰਘ, ਥਾਣਾ ਸਦਰ ਮੁਖੀ ਅਜੈ ਪਰੋਚਾ ਵਲੋਂ ਸਮੇਤ ਪੁਲਿਸ ਪਾਰਟੀ ਝੰਡਾ ਮਾਰਚ ਕੱਢਿਆ ਗਿਆ ਤੇ ਬੱਸ ਅੱਡਾ, ਸਰਕਾਰੀ ਇਮਾਰਤਾਂ, ਧਰਮਸ਼ਾਲਾਵਾਂ ਸਮੇਤ ਜਨਤਕ ਥਾਵਾਂ ਦੀ ਤਲਾਸ਼ੀ ਲੈਂਦਿਆਂ ਜਾਂਚ ਕੀਤੀ ਗਈ | ਉਪ ਕਪਤਾਨ ਪੁਲਿਸ ਫਤਿਹ ਸਿੰਘ ਬਰਾੜ ਨੇ ਆਖਿਆ ਕਿ ਇਹ ਕਾਰਵਾਈ ਆਮ ਲੋਕਾਂ 'ਚ ਭਰੋਸਾ ਪੈਦਾ ਕਰਨ ਲਈ ਕੀਤੀ ਗਈ ਹੈ ਤੇ 26 ਜਨਵਰੀ ਦੇ ਮੱਦੇਨਜ਼ਰ ਜਾਂਚ ਪੜਤਾਲ ਜਾਰੀ ਰਹੇਗੀ | ਉਨ੍ਹਾਂ ਆਪ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਨੂੰ ਵੀ ਕੋਈ ਸ਼ੱਕੀ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤਾ ਰੱਖਿਆ ਜਾਵੇਗਾ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜਨਤਕ ਥਾਵਾਂ 'ਤੇ ਤਲਾਸ਼ੀ ਮੁਹਿੰਮ
ਪਿਛਲੀ ਖ਼ਬਰ ਗÏਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਚਾਈਨਾ ਡੋਰ ਨਾਲ ਜਾ ਰਹੀਆਂ ਕੀਮਤੀ ਜਾਨਾਂ ਵਿਭਾਗ ਦੀ ਨਾਕਾਮੀ ਦਾ ਸਬੂਤ-ਰਾਜਿੰਦਰ ਸਿੰਘ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।