18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਾਇਰ ਅੰਮਿ੍ਤਪਾਲ ਸਿੰਘ ਸੈਦਾ ਦਾ ਗਜ਼ਲ-ਸੰਗ੍ਰਹਿ 'ਲਹੂ-ਲੁਹਾਣ' ਲੋਕ ਅਰਪਣ

ਅਜੀਤ ਡੈਸਕ 01-01-2026
ਪਟਿਆਲਾ, 31 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਾਹਿਤਕਾਰ ਆਪਣੀ ਕਲਮ ਰਾਹੀਂ ਨਰੋਈਆਂ ਕਦਰਾਂ-ਕੀਮਤਾਂ ਦੀ ਸਥਾਪਨਾ ਲਈ ਜੀਵਨ ਭਰ ਵਿਚਾਰਧਾਰਕ ਜੰਗ ਲੜਦਾ ਰਹਿੰਦਾ ਹੈ | ਇਹ ਵਿਚਾਰ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਤ੍ਰੈਭਾਸ਼ੀ ਸ਼ਾਇਰ ਅੰਮਿ੍ਤਪਾਲ ਸਿੰਘ ਸੈਦਾ ਦੇ ਨਵ-ਪ੍ਰਕਾਸ਼ਿਤ ਗਜਲ-ਸੰਗ੍ਰਹਿ 'ਲਹੂ-ਲੁਹਾਣ' ਦੇ ਲੋਕ-ਅਰਪਣ ਮੌਕੇ ਪ੍ਰਗਟ ਕੀਤੇ | ਇਸ ਤੋਂ ਪਹਿਲਾਂ ਪੁਸਤਕ ਦੇ ਰਚੇਤਾ ਅੰਮਿ੍ਤਪਾਲ ਸਿੰਘ ਸੈਦਾ ਨੇ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਬਰਾਬਰੀ ਆਧਾਰਿਤ ਸਮਾਜ ਦੀ ਉਸਾਰੀ ਨਾਲ ਜੁੜੀ ਹੈ, ਜਿਸ ਅਧੀਨ ਆਮ ਆਦਮੀ ਦੇ ਦੁੱਖ-ਦਰਦ, ਸਮਾਜਿਕ ਸੰਗਤੀਆਂ-ਵਿਸੰਗਤੀਆਂ ਅਤੇ ਸੁਨਹਿਰੀ ਭਵਿੱਖ ਦੀ ਅਕਾਸ਼ੀ ਕਰਨਾ ਉਨ੍ਹਾਂ ਦੀ ਰਚਨਾ ਦਾ ਕੇਂਦਰ ਹੈ | ਉੱਘੇ ਹਿੰਦੀ ਤੇ ਪੰਜਾਬੀ ਕਵੀ ਨਵੀਨ ਕਮਲ ਭਾਰਤੀ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਸੈਦਾ ਪਿਛਲੇ 45 ਸਾਲਾਂ ਤੋਂ ਬੇਹੱਦ ਸਿਰੜ, ਸੰਤੋਖ ਅਤੇ ਸਮਰਪਣ ਭਾਵਨਾ ਨਾਲ ਤ੍ਰੈਭਾਸ਼ੀ ਕਾਵਿ-ਸਾਹਿਤ ਦੀ ਸਿਰਜਣਾ ਕਰਦੇ ਆ ਰਹੇ ਹਨ | ਉੱਘੇ ਕਲਮਕਾਰ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਖਿਆ ਕਿ ਸੈਦਾ ਜੀ ਅਜਿਹੇ ਅਭਿਆਸੀ ਕਵੀ ਹਨ, ਜਿਨ੍ਹਾਂ ਨੇ ਹਮੇਸ਼ਾ ਨਰੋਏ ਸਮਾਜ ਦੀ ਉਸਾਰੀ ਵਾਸਤੇ ਆਪਣੀ ਕਲਮ ਚਲਾਈ ਹੈ | ਉਨ੍ਹਾਂ ਨੇ ਭਵਿੱਖ 'ਚ ਵੀ ਉੱਚ ਪੱਧਰੀ ਸਾਹਿਤ ਦੀ ਉਮੀਦ ਜਤਾਉਂਦੇ ਹੋਏ ਡਾਇਰੈਕਟਰ ਭਾਸ਼ਾਵਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਸ਼ਾ ਵਿਭਾਗ ਦੀ ਐਡੀਸ਼ਨਲ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਦਰਦੀ ਅਤੇ ਆਲੋਕ ਚਾਵਲਾ, ਖੋਜ ਅਫ਼ਸਰ ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |
ਪਿਛਲੀ ਖ਼ਬਰ ਬੇਅਦਬੀ ਕਰਵਾਉਣ ਵਾਲਿਆਂ ਦੀ ਸ਼ਨਾਖ਼ਤ ਕਰਨ ਦੀ ਲੋੜ-ਜਥੇਦਾਰ ਝੀਂਡਾ ਅਗਲੀ ਖ਼ਬਰ ਪੰਜਾਬ ਦੀ ਹੋਂਦ ਤੇ ਨਸਲਾਂ ਦੇ ਭਵਿੱਖ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਲਾਮਬੰਦ ਹੋਣਾ ਪਵੇਗਾ-ਗਿਆਨੀ ਹਰਪ੍ਰੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।