17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਨੌਰ ਡਾਕਖਾਨੇ ਦੀ ਥਾਂ ਬਦਲਣ ਦੇ ਟੈਂਡਰ 'ਤੇ ਇਤਰਾਜ਼, ਗੁਰਦੁਆਰਾ ਅਕਾਲਗੜ੍ਹ 'ਚ ਲਿਆਂਦੇ ਜਾਣ ਦੀ ਮੰਗ

ਅਜੀਤ ਡੈਸਕ 01-01-2026
ਸਨੌਰ, 31 ਦਸੰਬਰ (ਸੋਖਲ)-ਸਨੌਰ ਦੇ ਡਾਕਖਾਨੇ ਨੂੰ ਸਾਲ 2026 ਤੋਂ ਅਗਲੇ ਪੰਜ ਸਾਲਾਂ ਲਈ ਕਿਰਾਏ 'ਤੇ ਦੇਣ ਸੰਬੰਧੀ ਜਾਰੀ ਕੀਤੇ ਗਏ ਟੈਂਡਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ | ਪਟਿਆਲਾ ਇਨਕਲੇਵ ਸੁਧਾਰ ਕਮੇਟੀ ਸਨੌਰ ਨੇ ਟੈਂਡਰ ਪ੍ਰਕਿਰਿਆ 'ਤੇ ਸਵਾਲ ਉਠਾਉਂਦੇ ਹੋਏ ਮੌਜੂਦਾ ਟੈਂਡਰ ਨੂੰ ਰੱਦ ਕਰਕੇ ਦੁਬਾਰਾ ਟੈਂਡਰ ਜਾਰੀ ਕਰਨ ਦੀ ਮੰਗ ਕੀਤੀ ਹੈ | ਕਮੇਟੀ ਦੇ ਪਤਵੰਤੇ ਆਗੂਆਂ ਨੇ ਦੱਸਿਆ ਕਿ ਜਿਸ ਵਿਅਕਤੀ ਵਲੋਂ ਟੈਂਡਰ ਲਿਆ ਗਿਆ ਹੈ, ਉਸ ਦੀ ਪੇਸ਼ ਕੀਤੀ ਗਈ ਥਾਂ ਪੁਰਾਣੇ ਡਾਕਖਾਨੇ ਅਤੇ ਬੱਸ ਸਟੈਂਡ ਸਨੌਰ ਤੋਂ ਕਾਫੀ ਦੂਰ ਹੈ | ਉਨ੍ਹਾਂ ਕਿਹਾ ਕਿ ਕਾਰੋਬਾਰੀ ਅਤੇ ਲੋਕ-ਹਿੱਤ ਦੇ ਨਜ਼ਰੀਏ ਤੋਂ ਵੀ ਇਹ ਥਾਂ ਢੁੱਕਵੀ ਨਹੀਂ ਹੈ | ਕਮੇਟੀ ਨੇ ਇਹ ਵੀ ਦੋਸ਼ ਲਗਾਇਆ ਕਿ ਟੈਂਡਰ ਸੰਬੰਧੀ ਜਾਰੀ ਕੀਤੇ ਗਏ ਇਸ਼ਤਿਹਾਰ ਬਾਰੇ ਬਹੁਤ ਸਾਰੇ ਲੋਕਾਂ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਮਿਲੀ, ਜਿਸ ਕਾਰਨ ਪਾਰਦਰਸ਼ਤਾ 'ਤੇ ਵੀ ਸਵਾਲ ਖੜੇ ਹੁੰਦੇ ਹਨ | ਇਸ ਲਈ ਮੌਜੂਦਾ ਟੈਂਡਰ ਨੂੰ ਤੁਰੰਤ ਰੱਦ ਕਰਕੇ ਨਵਾਂ ਟੈਂਡਰ ਜਾਰੀ ਕੀਤਾ ਜਾਣਾ ਚਾਹੀਦਾ ਹੈ | ਪਟਿਆਲਾ ਇਨਕਲੇਵ ਸੁਧਾਰ ਕਮੇਟੀ ਦੀ ਮੁੱਖ ਮੰਗ ਹੈ ਕਿ ਸਨੌਰ ਦਾ ਡਾਕਖਾਨਾ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਅਕਾਲਗੜ੍ਹ ਵਿਚ ਲਿਆਇਆ ਜਾਵੇ | ਕਮੇਟੀ ਦਾ ਕਹਿਣਾ ਹੈ ਕਿ ਗੁਰਦੁਆਰਾ ਅਕਾਲਗੜ੍ਹ ਕੇਂਦਰੀ ਥਾਂ 'ਤੇ ਸਥਿਤ ਹੈ, ਜਿੱਥੇ ਪਹੁੰਚ ਆਸਾਨ ਹੈ ਅਤੇ ਹਰ ਵਰਗ ਦੇ ਲੋਕ, ਖ਼ਾਸ ਕਰਕੇ ਬਜ਼ੁਰਗ, ਬਿਨਾਂ ਕਿਸੇ ਦਿੱਕਤ ਦੇ ਡਾਕਖਾਨੇ ਦੀਆਂ ਸੇਵਾਵਾਂ ਲੈ ਸਕਣਗੇ | ਕਮੇਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਅਗਲੇ ਪੰਜ ਸਾਲਾਂ ਲਈ ਕਿਰਾਏ ਦਾ ਐਗਰੀਮੈਂਟ ਕੇਵਲ ਉਸ ਵਿਅਕਤੀ, ਸੰਸਥਾ ਜਾਂ ਗੁਰਦੁਆਰਾ ਕਮੇਟੀ ਨਾਲ ਕੀਤਾ ਜਾਵੇ, ਜਿਸਦੀ ਥਾਂ ਬੱਸ ਸਟੈਂਡ ਸਨੌਰ, ਲਾਲ ਲਕੀਰ ਦੇ ਅੰਦਰ ਜਾਂ ਉਸਦੇ ਨੇੜੇ ਹੋਵੇ, ਨਾ ਕਿ ਦੂਰ ਦਰਾਜ਼ ਇਲਾਕੇ ਵਿੱਚ ਇਹ ਮੰਗ ਪਟਿਆਲਾ ਇਨਕਲੇਵ ਸੁਧਾਰ ਕਮੇਟੀ ਸਨੌਰ ਦੇ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਅਮਨ ਵਿਰਕ, ਸਕੱਤਰ ਤਰਸੇਮ ਸਿੰਘ, ਖ਼ਜਾਨਚੀ ਰਾਜ ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸਲਾਹਕਾਰ ਗੁਰਜੰਟ ਸਿੰਘ, ਰਤਨਦੀਪ ਸਿੰਘ ਨਕੱਈ, ਬਲਦੇਵ ਸਿੰਘ, ਗੁਰਚਰਨ ਸਿੰਘ ਅਤੇ ਪੰਮੀ ਪਟਵਾਰੀ ਵੱਲੋਂ ਸਾਂਝੇ ਤੌਰ 'ਤੇ ਰੱਖੀ ਗਈ ਹੈ | ਕਮੇਟੀ ਨੇ ਸੰਬੰਧਿਤ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਲੋਕ-ਹਿੱਤ ਨੂੰ ਮੁੱਖ ਰੱਖਦੇ ਹੋਏ ਤੁਰੰਤ ਫੈਸਲਾ ਲਿਆ ਜਾਵੇ, ਤਾਂ ਜੋ ਸਨੌਰ ਵਾਸੀਆਂ ਨੂੰ ਡਾਕਖਾਨੇ ਦੀਆਂ ਸੇਵਾਵਾਂ ਸੌਖੇ ਅਤੇ ਸੁਵਿਧਾਜਨਕ ਢੰਗ ਨਾਲ ਮਿਲ ਸਕਣ |
ਪਿਛਲੀ ਖ਼ਬਰ ਕਾਰਪੋਰੇਸ਼ਨ ਦੀ ਜ਼ਮੀਨ 'ਤੇ ਡੌਗ ਸ਼ੈਲਟਰ ਬਣਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ-ਮੇਅਰ ਅਗਲੀ ਖ਼ਬਰ ਬਲਾਕ ਸੰਮਤੀ ਤੇ ਪਟੇਲ ਕਾਲਜ ਦੀਆਂ ਚੋਣਾਂ 'ਚ ਕਾਂਗਰਸ ਦਾ ਹੱਥ ਰਿਹਾ ਉੱਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।