15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

--------ਖ਼ਬਰ ਦਾ ਅਸਰ------ ਹਾਦਿਸਆਂ ਦਾ ਕਾਰਨ ਬਣੇ ਕੌਮੀ ਮਾਰਗ ਦੇ ਤਿਕੋਣੇ ਮੋੜ ਨੂੰ ਲੈ ਕੇ ਪ੍ਰਸ਼ਾਸਨ ਆਇਆ ਹਰਕਤ 'ਚ

ਅਜੀਤ ਡੈਸਕ 01-01-2026
ਪਾਤੜਾਂ, 31 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਕੌਮੀ ਮਾਰਗ 'ਤੇ ਸੰਗਰੂਰ ਪਟਿਆਲਾ ਚੌਂਕ ਦੇ ਤਿਕੋਨੇ ਮੌੜ 'ਤੇ ਹਰ ਰੋਜ਼ ਹਾਦਸੇ ਵਾਪਰਨ ਕਾਰਨ ਕਈ ਮੌਤਾਂ ਹੋਣ ਬਾਰੇ ਅਜੀਤ ਵਿੱਚ ਛਪੀ ਖਬਰ ਮਗਰੋਂ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਹੈ | ਇਸ ਮੌੜ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ 'ਚ ਕੌਮੀ ਕਾਰਗ ਦੇ ਅਧਿਕਾਰੀਆਂ ਨੇ ਮੀਟਿੰਗ ਕਰਨ ਮਗਰੋ ਇਸ ਮੋੜ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਛੇਤੀ ਹੈ ਸੰਕੇਤਕ ਬੋਰਡ ਲਾਏ ਜਾਣ ਦਾ ਯਕੀਨ ਦਿਵਾਇਆ ਗਿਆ | ਇਸ ਮਾਮਲੇ 'ਤੇ ਕੌਮੀ ਮਾਰਗ ਦੇ ਅਧਿਅਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਂਨ ਐਸ.ਡੀ.ਐਮ ਪਾਤੜਾਂ ਅਸ਼ੋਕ ਕੁਮਾਰ ਨੇ ਕਿਹਾ ਕਿ ਕੌਮੀ ਮਾਰਗ ਦੇ ਇਸ ਤਿਕੋਨੇ ਮੋੜ੍ਹ 'ਤੇ ਹਾਦਸੇ ਰੋਕਣ ਲਈ ਤਰੁੰਤ ਹਰ ਸੰਭਵ ਯਤਨ ਕਰਦਿਆਂ ਜਿੱਥੇ ਇਸ ਮੋੜ ਤੋਂ ਪਹਿਲਾਂ ਹੀ ਵਾਹਨ ਚਾਲਕਾਂ ਨੂੰ ਸੂਚਿਤ ਕਰਨ ਲਈ ਇਸ ਤਿਕੋਨੇ ਮੋੜ ਬਾਰੇ ਕੋਈ ਸੰਕੇਤਕ ਚਿੰਨ੍ਹ ਵਾਲੇ ਬੋਰਡ ਲਾਏ ਜਾਣ ਜਿਹੜ੍ਹੇ ਕਿ ਵਾਹਨ ਚਾਲਕ ਨੂੰ ਹਨੇਰੇ ਵਿਚ ਵੀ ਦਿਖਾਈ ਦੇ ਸਕਣ ਇਸ ਤੋਂ ਇਲਾਵਾ ਉਨ੍ਹਾਂ ਕੌਮੀ ਮਾਰਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪਾਤੜਾਂ ਵਿਚ ਕੌਮੀ ਮਾਰਗ ਤੇ ਲੱਗਦੇ ਜਾਮ ਅਤੇ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਓਵਰਬਿ੍ਜ ਬਣਾਏ ਜਾਣ ਦੀ ਰਿਪੋਰਟ ਬਣਾ ਕੇ ਭੇਜੀ ਜਾਵੇ ਇਸ ਤੇ ਕੌਮੀ ਮਾਰਗ ਦੇ ਅਧਿਕਾਰੀਆਂ ਨੇ ਇਸ ਮੌੜ ਤੇ ਐਸ.ਡੀ.ਐਮ. ਪਾਤੜਾਂ ਨਾਲ ਜਾ ਕੇ ਮੌਕੇ ਦਾ ਜਇਜ਼ਾ ਲੈਣ ਮਗਰੋਂ ਕਿਹਾ ਕਿ ਛੇਤੀ ਹੀ ਹਾਦਸਿਆਂ ਨੂੰ ਰੋਕੇ ਜਾਣ ਲਈ ਹਰ ਸੰਭਵ ਯਤਨ ਕਰਦਿਆਂ ਸੰਕੇਤਕ ਚਿੰਨ੍ਹਾਂ ਵਾਲੇ ਬੋਰਡ ਬਣਾ ਕੇ ਲਾਏ ਜਾਣਗੇ ਜਦੋਂ ਕਿ ਓਵਰਬਿ੍ਜ ਬਣਾਏ ਜਾਣ ਸਬੰਧੀ ਉੱਚ ਅਧਿਕਾਰੀ ਹੀ ਕੋਈ ਰਿਪੋਰਟ ਭੇਜ ਸਕਦੇ ਹਨ | ਇਸ ਤੇ ਐਸ.ਡੀ.ਐਮ. ਪਾਤੜਾਂ ਨੇ ਕਿਹਾ ਕਿ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਵਲੋਂ ਅਤੇ ਆਮ ਲੋਕਾਂ ਦੇ ਵਲੋਂ ਇੱਕ ਓਵਰਬਿ੍ਜ ਬਣਾਏ ਜਾਣ ਬਾਰੇ ਮੰਗ ਪੱਤਰ ਦਸਤਖਤ ਕਰਵਾਕੇ ਭੇਜੇ ਜਾਣ ਦਾ ਯਤਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਵਿਕਾਸ ਲਈ ਇਕ ਧੇਲਾ ਨਾ ਦੇਣਾ ਪਿੰਡਾਂ ਨਾਲ ਵੱਡਾ ਧ੍ਰੋਹ-ਐਡ. ਸ਼ਾਹਪੁਰ ਅਗਲੀ ਖ਼ਬਰ ਸਨÏਰ 'ਚ ਭਾਰੀ ਟਰੱਕਾਂ ਦੀ ਬੇਲਗਾਮ ਆਵਾਜਾਈ, ਨੰਬਰ ਪਲੇਟਾਂ ਅਸਪੱਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।