15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਨÏਰ 'ਚ ਭਾਰੀ ਟਰੱਕਾਂ ਦੀ ਬੇਲਗਾਮ ਆਵਾਜਾਈ, ਨੰਬਰ ਪਲੇਟਾਂ ਅਸਪੱਸ਼ਟ

ਅਜੀਤ ਡੈਸਕ 01-01-2026
ਸਨÏਰ 31 ਦਸੰਬਰ (ਸੋਖਲ)-ਸਨÏਰ ਸਮੇਤ ਇਸ ਦੇ ਲਾਗਲੇ ਪਿੰਡਾਂ ਵਿਚ ਵੱਡੇ ਟਰੱਕਾਂ ਦੀ ਬੇਧੜਕ ਆਵਾਜਾਈ ਸਥਾਨਕ ਲੋਕਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ¢ ਭਾਵੇਂ ਇਨ੍ਹਾਂ ਟਰੱਕਾਂ 'ਤੇ ਨੰਬਰ ਪਲੇਟਾਂ ਮÏਜੂਦ ਹਨ, ਪਰ ਉਹ ਇੰਨੀ ਅਸਪਸ਼ਟ ਹਨ ਕਿ ਦੂਰੋਂ ਤਾਂ ਕੀ, ਨੇੜੇ ਜਾ ਕੇ ਵੀ ਨੰਬਰ ਪੜ੍ਹਨਾ ਮੁਸ਼ਕਲ ਹੋ ਜਾਂਦਾ ਹੈ¢ ਇਹ ਸਥਿਤੀ ਟ੍ਰੈਫਿਕ ਨਿਯਮਾਂ ਅਤੇ ਜਨਤਕ ਸੁਰੱਖਿਆ ਦੋਵਾਂ ਉੱਤੇ ਗੰਭੀਰ ਸਵਾਲ ਖੜੇ ਕਰ ਰਹੀ ਹੈ¢ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਟਰੱਕਾਂ ਦੀਆਂ ਨੰਬਰ ਪਲੇਟਾਂ 'ਤੇ ਮਿੱਟੀ, ਗ੍ਰੀਸ ਜਾਂ ਹੋਰ ਸਮੱਗਰੀ ਲੱਗੀ ਰਹਿੰਦੀ ਹੈ, ਜਦਕਿ ਕਈ ਪਲੇਟਾਂ ਫਿੱਕੀਆਂ ਜਾਂ ਟੁੱਟੀਆਂ ਹੋਈਆਂ ਹਨ¢ ਕੁਝ ਮਾਮਲਿਆਂ ਵਿਚ ਪਲੇਟਾਂ ਦਾ ਫੋਂਟ ਅਤੇ ਆਕਾਰ ਵੀ ਨਿਯਮਾਂ ਅਨੁਸਾਰ ਨਹੀਂ ਲੱਗਦਾ, ਜਿਸ ਕਾਰਨ ਵਾਹਨ ਦੀ ਪਛਾਣ ਕਰਨੀ ਲਗਭਗ ਅਸੰਭਵ ਬਣ ਜਾਂਦੀ ਹੈ¢ ਦਿਨ-ਰਾਤ ਭਾਰੀ ਟਰੱਕ ਪਿੰਡਾਂ ਦੇ ਤੰਗ ਰਸਤਿਆਂ, ਸਕੂਲਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚੋਂ ਲੰਘਦੇ ਹਨ¢ ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਹਾਦਸੇ ਜਾਂ ਟੱਕਰ ਦੀ ਸਥਿਤੀ ਬਣੇ ਤਾਂ ਅਸਪਸ਼ਟ ਨੰਬਰ ਪਲੇਟਾਂ ਕਾਰਨ ਦੋਸ਼ੀ ਵਾਹਨ ਦੀ ਪਛਾਣ ਨਹੀਂ ਹੋ ਸਕਦੀ, ਜਿਸ ਨਾਲ ਨਿਆਂ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ¢ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਅਸਪਸ਼ਟ ਨੰਬਰ ਪਲੇਟਾਂ ਵਾਲੇ ਟਰੱਕਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਈ ਜਾਵੇ |
ਪਿਛਲੀ ਖ਼ਬਰ --------ਖ਼ਬਰ ਦਾ ਅਸਰ------ ਹਾਦਿਸਆਂ ਦਾ ਕਾਰਨ ਬਣੇ ਕੌਮੀ ਮਾਰਗ ਦੇ ਤਿਕੋਣੇ ਮੋੜ ਨੂੰ ਲੈ ਕੇ ਪ੍ਰਸ਼ਾਸਨ ਆਇਆ ਹਰਕ... ਅਗਲੀ ਖ਼ਬਰ ਸਮਾਣਾ 'ਚ ਦੋ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।