ਬਿਆਸ ਬਣਿਆ ਗੰਦਗੀ ਅਤੇ ਬਦਬੂ ਘਰ,
ਲੋਕਾਂ ਵਲੋਂ ਪ੍ਰਸ਼ਾਸਨ ਨੂੰ ਸੁਧਾਰ ਕਰਨ ਲਈ ਅਪੀਲ
ਬਿਆਸ, 24 ਅਕਤੂਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਆਉਣ ਵਾਲੀਆਂ ਸੰਗਤਾਂ ਬਿਨਾਂ ਆਪਣੇ ਨਾਮ ਦੱਸੇ ਤੋਂ ਬਿਆਸ ’ਚ ਫੈਲੀ ਗੰਦਗੀ ਬਾਰੇ ਟਿੱਪਣੀਆਂ ਕਰਦੇ ਹੋਏ ਪ੍ਰਸ਼ਾਸਨ ਨੂੰ ਸਾਫ ਸਫਾਈ ਲਈ ਸੁਨੇਹਾ ਦਿੰਦੇ ਹਨ ਕਿ ਨੈਸ਼ਨਲ ਹਾਈਵੇ ਪੁੱਲਾਂ ਦੇ ਨਾਲ ਬਣੇ ਫੁੱਟਪਾਥ ’ਤੇ ਇਕੱਲੇ ਰੁੱਖ ਲਗਾਕੇ ਸਫਾਈ ਨਹੀਂ ਰਹਿੰਦੀ, ਇੱਥੇ ਕੁਝ ਆਮ ਲੋਕ ਜੋ ਗੰਦਗੀ ਫੈਲਾ ਰਹੇ ਹਨ ਉਨ੍ਹਾਂ ਉੱਪਰ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਲੋਕ ਮਨਮਰਜੀ ਨਾਲ ਪੁੱਲਾਂ ਦੇ ਨਾਲ ਫੁੱਟਪਾਥ ’ਤੇ ਜਿੱਥੇ ਮਰਜੀ ਬਾਥਰੂਮ ਕਰ ਦਿੰਦੇ ਹਨ ਅਤੇ ਗੰਦਗੀ ਫੈਲਾ ਰਹੇ ਹਨ, ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਜਾਂ ਰੋਕਣ ਵਾਲਾ ਵੀ ਨਹੀਂ।
ਬਿਆਸ, 24 ਅਕਤੂਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਆਉਣ ਵਾਲੀਆਂ ਸੰਗਤਾਂ ਬਿਨਾਂ ਆਪਣੇ ਨਾਮ ਦੱਸੇ ਤੋਂ ਬਿਆਸ ’ਚ ਫੈਲੀ ਗੰਦਗੀ ਬਾਰੇ ਟਿੱਪਣੀਆਂ ਕਰਦੇ ਹੋਏ ਪ੍ਰਸ਼ਾਸਨ ਨੂੰ ਸਾਫ ਸਫਾਈ ਲਈ ਸੁਨੇਹਾ ਦਿੰਦੇ ਹਨ ਕਿ ਨੈਸ਼ਨਲ ਹਾਈਵੇ ਪੁੱਲਾਂ ਦੇ ਨਾਲ ਬਣੇ ਫੁੱਟਪਾਥ ’ਤੇ ਇਕੱਲੇ ਰੁੱਖ ਲਗਾਕੇ ਸਫਾਈ ਨਹੀਂ ਰਹਿੰਦੀ, ਇੱਥੇ ਕੁਝ ਆਮ ਲੋਕ ਜੋ ਗੰਦਗੀ ਫੈਲਾ ਰਹੇ ਹਨ ਉਨ੍ਹਾਂ ਉੱਪਰ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ। ਲੋਕ ਮਨਮਰਜੀ ਨਾਲ ਪੁੱਲਾਂ ਦੇ ਨਾਲ ਫੁੱਟਪਾਥ ’ਤੇ ਜਿੱਥੇ ਮਰਜੀ ਬਾਥਰੂਮ ਕਰ ਦਿੰਦੇ ਹਨ ਅਤੇ ਗੰਦਗੀ ਫੈਲਾ ਰਹੇ ਹਨ, ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਜਾਂ ਰੋਕਣ ਵਾਲਾ ਵੀ ਨਹੀਂ। ਡੇਰਾ ਬਿਆਸ ਦੀਆਂ ਸੰਗਤਾਂ ਸਮੇਤ ਹੋਰ ਵੀ ਰਾਹਗੀਰ ਰੋਜ਼ਾਨਾਂ ਆਉਣ ਜਾਣ ਵਾਲਿਆਂ ਦੀ ਵੀ ਸ਼ਿਕਾਇਤ ਹੈ ਕਿ ਬਿਆਸ ਵਾਸੀਆਂ ਲਈ ਢੁਕਵੇਂ ਬਾਥਰੂਮ ਦੀ ਸੁਵਿਧਾ ਨਾ ਹੋਣ ਕਰਕੇ ਇਹ ਸਭ ਲੋਕ ਗੰਦਗੀ ਫੈਲਾ ਰਹੇ ਹਨ ਅਤੇ ਮਨਮਰਜੀ ਨਾਲ ਜਿੱਥੇ ਮਰਜੀ ਬਾਥਰੂਮ ਕਰਦੇ ਹਨ ਅਤੇ ਬਦਬੂ ਫੈਲਾ ਰਹੇ ਹਨ। ਲੋਕਲ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਸੰਗਤਾਂ ਅਤੇ ਲੋਕਲ ਰਾਹਗੀਰਾਂ ਵਲੋਂ ਪੁਰਜ਼ੋਰ ਅਪੀਲ ਹੈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ।