ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਕਰਵਾਏ ਮਿਸ਼ਨ ਮੇਲੇ ਵਿਚ ਅਮਨਦੀਪ ਕੌਰ ਧਾਲੀਵਾਲ ਨੇ ਕੀਤੀ ਸ਼ਿਰਕਤ
ਅਜਨਾਲਾ, 24 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਫਾਦਰ ਐਨਥੋਨੀ ਤੁਰਤੀ ਦੀ ਅਗਵਾਈ ਹੇਠ ਵਿਸ਼ਾਲ ਮਿਸ਼ਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਦੀ ਧੀ ਅਮਨਦੀਪ ਕੌਰ ਧਾਲੀਵਾਲ ਜ਼ਿਲ੍ਹਾ ਕੋਆਰਡੀਨੇਟਰ ‘ਆਪ’ ਸਿੱਖਿਆ ਵਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਅਜੀਤ ਡੈਸਕ
25-10-2026