13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਿੱਖ ਜੀਵਨ ਜਾਚ ਸੰਸਥਾ ਵਲੋਂ ਗੁ: ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਦਾ ਸਨਾਮਨ

ਬਾਬਾ ਬਕਾਲਾ ਸਾਹਿਬ, 12 ਅਕਤੂਬਰ (ਰਾਜਨ)-ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ. ਏ.

ਅਜੀਤ ਡੈਸਕ 13-10-2026
ਬਾਬਾ ਬਕਾਲਾ ਸਾਹਿਬ, 12 ਅਕਤੂਬਰ (ਰਾਜਨ)-ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ.ਏ. ਵਲੋਂ ਗੁ: ਸ੍ਰੀ ਨਾਢਾ ਸਾਹਿਬ ਜੀ ਵਿਖੇ ਸਵੇਰ ਦੀ ਗੁਰਬਾਣੀ ਲੜੀਵਾਰ ਕਥਾ ਦੀ ਹਾਜ਼ਰੀ ਭਰੀ ਗਈ । ਇਸ ਮੌਕੇ ਜਿਥੇ ਪ੍ਰਬੰਧਕਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਉਥੇ ਸਿੱਖ ਜੀਵਨ ਜਾਚ ਸੰਸਥਾ ਵਲੋਂ ਭਾਈ ਹਰਪ੍ਰੀਤ ਸਿੰਘ ਐਮ.ਏ. ਨੇ ਹੈੱਡ ਗ੍ਰੰਥੀ ਸਾਹਿਬਾਨ ਦਾ ਸਨਮਾਨ ਕੀਤਾ । ਇਸ ਮੌਕੇ ਭਾਈ ਹਰਪ੍ਰੀਤ ਸਿੰਘ ਐਮ.ਏ. ਨੇ ਦੱਸਿਆ ਕਿ ਭਾਈ ਸੱਤਪਾਲ ਸਿੰਘ ਸਕੱਤਰ ਹਰਿਆਣਾ ਗੁ: ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਉਨ੍ਹਾਂ ਨੂੰ ਗੁਰਬਾਣੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਭਾਈ ਜਗਜੀਤ ਸਿੰਘ ਹੈੱਡ ਗ੍ਰੰਥੀ ਅਤੇ ਭਾਈ ਸਰਬਜੀਤ ਸਿੰਘ ਹੈੱਡ ਗ੍ਰੰਥੀ ਸਾਹਿਬਾਨ ਜੋ ਕਿ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾਉਂਦੇ ਹਨ, ਕਥਾਵਾਚਕ ਗਿਆਨੀ ਸਿੰਘਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਨ । ਸੰਸਥਾ ਵਲੋਂ ਦੋਵਾਂ ਹੀ ਗਿਆਨੀ ਸਿੰਘਾਂ ਦਾ ਸਨਮਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਵਿਸ਼ੇਸ਼ ਸਰੂਪ ਭੇਟਾ ਕੀਤੇ ਗਏ। ਇਸ ਮੌਕੇ ਜਸ਼ਨਪ੍ਰੀਤ ਸਿੰਘ ਮਧਰੇ, ਕੁਲਵੰਤ ਸਿੰਘ ਰੰਧਾਵਾ ਐਮ.ਸੀ. ਬਾਬਾ ਬਕਾਲਾ ਸਾਹਿਬ, ਕਰਮ ਸਿੰਘ ਐਮ.ਸੀ., ਸੁਖਚੈਨ ਸਿੰਘ ਐਮ.ਸੀ. ਕੁਲਦੀਪ ਸਿੰਘ ਧਾਮੀ ਐਮ. ਸੀ., ਰਵਿੰਦਰ ਸਿੰਘ ਮਧਰੇ, ਹਰਪਾਲ ਸਿੰਘ ਡਾਕਟਰ, ਸੱਤਪਾਲ ਸਿੰਘ ਮਾਰੂਤੀ ਮਹਿਲ ਕਪੂਰਥਲਾ, ਮੇਜਰ ਬਾਬਾ ਬਕਾਲਾ ਸਾਹਿਬ, ਪਰਗਟ ਸਿੰਘ, ਮਨਪ੍ਰੀਤ ਸਿੰਘ ਭੁੱਲਰ, ਅਜੀਤ ਸਿੰਘ ਸਾਬਕਾ ਮੈਂਬਰ, ਬਲਜੀਤ ਸਿੰਘ ਸਾਬਕਾ ਮੈਂਬਰ ਸਾਹਿਬ ਦਾ ਵੱਡਾ ਸਹਿਯੋਗ ਰਿਹਾ। 12 ਏਐਸਆਰ71
ਪਿਛਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਜਥੇ: ਸੂਫੀਆਂ ਨਹੀਂ ਰਹੇ ਅਗਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੁਸਹਿਰਾ ਮਨਾਉਣ ਲਈ ਜਥੇ: ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ’ਚ ਨਿਹੰਗ ਸਿੰਘਾਂ ਪਾਏ ਚਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।