ਸਰਹੱਦ ਪਾਰ ਤੋਂ ਆ ਰਹੇ ਨਸ਼ੇ ਨੂੰ ਰੋਕਣ ਲਈ ਯਤਨ ਕਰਨ ਸੰਬੰਧੀ ਭਾਜਪਾ ਆਗੂ ਪ੍ਰੋ: ਚਾਵਲਾ ਨੇ ਦੇਸ਼ ਦੇ ਰੱਖਿਆ ਮੰਤਰੀ ਨੂੰ ਕੀਤੀ ਅਪੀਲ
ਅੰਮ੍ਰਿਤਸਰ, 9 ਅਕਤੂਬਰ (ਹਰਮਿੰਦਰ ਸਿੰਘ)-ਭਾਜਪਾ ਦੀ ਸੀਨੀਅਰ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ’ਚ ਨਸ਼ੇ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਸਿਆ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰੀ ਰਖਿਆ ਮੰਤਰੀ ਨੂੰ ਅਪੀਲ ਕਰਦੇ ਕਿਹਾ ਕਿ ਹਾਲਾਂਕਿ ਸੂਬਾ ਸਰਕਾਰ ਨਸ਼ਿਆ ’ਤੇ ਕਾਬੂ ਕਰਨ ਦੇ ਲਈ ਬਹੁਤ ਕੰਮ ਕਰ ਰਹੀ ਹੇ ਪਰ ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਮਿਲ ਰਹੀ ਹੈ ਪੰਜਾਬ ਵਿਚ ਹਰ ਰੋਜ਼ 200 ਤੋਂ ਵਧੇਰੇ ਡਰੋਨ ਪਾਕਿਸਤਾਨ ਤੋਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾਂ ਦਾ ਫੈਲਾਅ ਜਾਂਦਾ ਹੋਣ ਕਰਕੇ ਬਹੁਤ ਸਾਰੇ ਲੋਕ ਨਸ਼ਾ ਵੇਚ ਕੇ ਪੈਸੇ ਕਮਾਉਣ ਦਾ ਕੰਮ ਕਰ ਰਹੇ ਹਨ ਅਤੇ ਕੁਝ ਨਸ਼ਿਆਂ ਦੀ ਵਰਤੋਂ ਕਰਕੇ ਮਰ ਰਹੇ ਹਨ।
ਅਜੀਤ ਡੈਸਕ
10-10-2026