09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਦੀ ਸਮਾਪਤੀ

ਚੌਕ ਮਹਿਤਾ, 8 ਅਕਤੂਬਰ (ਜਗਦੀਸ਼ ਸਿੰਘ ਬਮਰਾਹ/ਧਰਮਿੰਦਰ ਸਿੰਘ ਭੰਮਰਾ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ. ਬੀ.

ਅਜੀਤ ਡੈਸਕ 09-10-2026
ਚੌਕ ਮਹਿਤਾ, 8 ਅਕਤੂਬਰ (ਜਗਦੀਸ਼ ਸਿੰਘ ਬਮਰਾਹ/ਧਰਮਿੰਦਰ ਸਿੰਘ ਭੰਮਰਾ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਸੀ.ਬੀ.ਐੱਸ.ਈ. ਨੈਸ਼ਨਲ ਹਾਕੀ ਚੈਂਪੀਅਨਸ਼ਿਪ-2026 ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸ੍ਰ. ਸਰਵਣ ਸਿੰਘ ਧੁੰਨ, ਵਿਧਾਇਕ ਖੇਮਕਰਨ, ਵਿਸ਼ੇਸ਼ ਤੌਰ ’ਤੇ ਖਾਲਸਾ ਅਕੈਡਮੀ ਵਿਖੇ ਪਹੁੰਚੇ। ਇਸ ਮੌਕੇ ਖਾਲਸਾ ਅਕੈਡਮੀ ਦੇ ਹੋਣਹਾਰ ਸਾਬਕਾ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸ੍ਰ. ਜਰਮਨਜੀਤ ਸਿੰਘ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਗਿਆਨੀ ਸਾਹਿਬ ਸਿੰਘ , ਹਰਜਿੰਦਰ ਸਿੰਘ ਸਾਬਕਾ ਚੇਅਰਮੈਨ ਵਪਾਰ ਮੰਡਲ ਅੰਮ੍ਰਿਤਸਰ, ਡਾ. ਕਵੀਦਾਸਨ ਅਤੇ ਚੇਅਰਮੈਨ ਲਖਵਿੰਦਰ ਸਿੰਘ ਮਾਰਕੀਟ ਕਮੇਟੀ ਮਹਿਤਾ ਚੌਂਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਫਾਈਨਲ ਮੁਕਾਬਲਿਆਂ ਵਿੱਚ ਅੰਡਰ-17 ਵਰਗ ਵਿਚ ਲਿਟਲ ਏਂਜਲ ਸਕੂਲ, ਸੋਨੀਪਤ ਦਾ ਮੁਕਾਬਲਾ ਕੋਡਾਗੂ ਵਿਦਿਆਲਯ, ਕਰਨਾਟਕ ਦੀ ਟੀਮ ਨਾਲ ਹੋਇਆ, ਜਿਸ ਵਿਚ ਲਿਟਲ ਏਂਜਲ ਸਕੂਲ, ਸੋਨੀਪਤ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਸੇ ਤਰ੍ਹਾਂ ਅੰਡਰ-19 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਲਿਟਲ ਏਂਜਲ ਸਕੂਲ, ਸੋਨੀਪਤ ਦਾ ਮੁਕਾਬਲਾ ਸ਼੍ਰੀ ਰਾਮ ਵਿਦਿਆ ਮੰਦਰ, ਹਰਿਦੁਆਰ ਨਾਲ ਹੋਇਆ। ਇਸ ਮੁਕਾਬਲੇ ਵਿਚ ਵੀ ਲਿਟਲ ਏਂਜਲ ਸਕੂਲ, ਸੋਨੀਪਤ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਕਾਲਜ ਦੇ ਪ੍ਰਿੰਸੀਪਲ ਸ. ਗੁਰਦੀਪ ਸਿੰਘ ਰੰਧਾਵਾ, ਪ੍ਰਿੰਸੀਪਲ ਸ. ਹਰਸ਼ਦੀਪ ਸਿੰਘ ਰੰਧਾਵਾ, ਬਾਬਾ ਅਜੀਤ ਸਿੰਘ ਤਰਨਾ ਦਲ,ਗਿਆਨੀ ਸਾਹਿਬ ਸਿੰਘ, ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ, ਸ. ਮਨਮੀਤ ਸਿੰਘ, ਸ. ਦਮਨਪ੍ਰੀਤ ਸਿੰਘ, ਰਿਪੂ ਦਮਨ ਸਿੰਘ ਅੰਤਰਰਾਸ਼ਟਰੀ ਅੰਪਾਇਰ, ਬਲਕਾਰ ਸਿੰਘ ਪੀ ਬੀਐਸ, ਅਮਿਤ ਸ਼ਰਮਾ, ਹਾਕੀ ਅਬਜ਼ਰਵਰ, ਅਮਰ ਰਾਵਤ, ਬੂਟਾ ਸਿੰਘ ਜਲਾਲ ਹਰਜੋਤ ਸਿੰਘ, ਅਜੀਤ ਸਿੰਘ ਪ੍ਰਧਾਨ, ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹਾਕੀ ਕੋਚ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਜੇਤੂ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਫਲ਼-ਸਬਜ਼ੀਆਂ ਦੇ ਛਿਲਕੇ ਵੀ ਹਨ ਉਪਯੋਗੀ ਅਗਲੀ ਖ਼ਬਰ ਭ੍ਰਿਸ਼ਟਾਚਾਰ ’ਚ ਗਲਤਾਨ ਮਾਨ ਸਰਕਾਰ ਦਾ ਚਿਹਰਾ ਨੰਗਾ ਹੋਇਆ – ਸਾਬਕਾ ਵਿਧਾਇਕ ਭਲਾਈਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।