06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਰਬਾਂਗੀ ਲੇਖਕ ਰਣਜੀਤ ਆਜ਼ਾਦ ਕਾਂਝਲਾ ਅਤੇ ਸੁਰਿੰਦਰ ਮਕਸੂਦਪੁਰੀ ਨਾਲ ਰੂਬਰੂ ਸਮਾਗਮ

ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.

ਅਜੀਤ ਡੈਸਕ 06-10-2026
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ ਅਤੇ ਲੇਖਕ ਅਦਾਕਾਰ ਕਲਾ ਮੰਚ ਦੇ ਮੁੱਖ ਸੰਚਾਲਕ ਸਕੱਤਰ ਸਿੰਘ ਪੁਰੇਵਾਲ ਅਤੇ ਪੰਜਾਬੀ ਸਾਹਿਤ ਸਭਾ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ ਸੁਸ਼ੋਭਿਤ ਹੋਏ । ਇਸ ਮੌਕੇ ਸਰਬਾਂਗੀ ਲੇਖਕ ਰਣਜੀਤ ਅਜ਼ਾਦ ਕਾਂਝਲਾ ਅਤੇ ਨਾਮਵਰ ਸ਼ਾਇਰ ਸੁਰਿੰਦਰ ਮਕਸੂਦਪੁਰੀ ਲੇਖਕਾਂ ਦੇ ਰੂਬਰੂ ਹੋਏ । ਇਸ ਮੌਕੇ ਦੋਵਾਂ ਨੂੰ ਸਭਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਮੌਕੇ ਸੁਰਿੰਦਰ ਮਕਸੂਦਪੁਰੀ ਨੇ ਆਪਣੀ ਨਵੀਂ ਕਾਵਿ ਪੁਸਤਕ ‘ਹਰਫ਼ਾਂ ਦੇ ਹਾਣੀ’ ਵੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬਰੇਰੀ ਲਈ ਭੇਟ ਕੀਤੀ । ਇਸ ਮੌਕੇ ਕਵੀ ਦਰਬਾਰ ਵਿਚ ਹਰਵਿੰਦਰਜੀਤ ਕੌਰ ਬਾਠ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਬਾਪੂ ਅਜੈਬ ਸਿੰਘ ਬੋਦੇਵਾਲ, ਬਲਵਿੰਦਰ ਸਿੰਘ ਅਠੌਲਾ, ਸੂਬੇਦਾਰ ਹਰਜੀਤ ਸਿੰਘ, ਅਜੀਤ ਸਿੰਘ ਸਠਿਆਲਵੀ, ਸਰਬਜੀਤ ਸਿੰਘ ਪੱਡਾ, ਨਵਦੀਪ ਸਿੰਘ ਬਦੇਸ਼ਾ, ਪਭਸਿਮਰਨ ਸਿੰਘ, ਸੰਨਪ੍ਰੀਤ ਸਿੰਘ ਮਣੀ, ਭਗਵੰਤ ਸਿੰਘ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ । 05 ਏਐਸਆਰ28
ਪਿਛਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਵਿਚ ਨਵਾਂ ਉਤਸ਼ਾਹ– ਡੈਨੀ ਬੰਡਾਲਾ ਅਗਲੀ ਖ਼ਬਰ ਹਲਕਾ ਅਟਾਰੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ’ਚ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਉਤਸ਼ਾਹ ਵਧਿਆ : ਡਾ. ਲਖਬੀਰ ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।