06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪਰਚਮ ਲਹਿਰਾਵੇਗਾ –ਜ: ਜਲਾਲ ਉਸਮਾ

ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਇਸ ਸਰਕਾਰ ਦੇ ਆਪਣੇ ਵਿਧਾਇਕ ਹੀ ਪਾਰਟੀ ਤੋਂ ਬੁਰੀ ਤਰ੍ਹਾਂ ਖਫਾ ਹਨ ਅਤੇ ਪਾਰਟੀ ਦੀਆਂ ਗਲਤ ਨਤਿੀਆਂ ਨੂੰ ਚੌਰਾਹੇ ਭੰਡ ਰਹੇ ਹਨ। ਚੋਣਾਂ ਦਾ ਸਮਾਂ ਜਿਉਂ ਜਿਉਂ ਨੇੜੇ ਆਵੇਗਾ, ਬਹੁਤ ਸਾਰੇ ਹੋਰ ਵਿਧਾਇਕ ਵੀ ਪਾਰਟੀ ਦੇ ਡੁੱਬਦੇ ਬੇੜੇ ਚੋਂ ਛਾਲਾਂ ਮਾਰਨ ਲਈ ਤਿਆਰ ਬੈਠੇ ਹਨ ।’

ਅਜੀਤ ਡੈਸਕ 06-10-2026
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਇਸ ਸਰਕਾਰ ਦੇ ਆਪਣੇ ਵਿਧਾਇਕ ਹੀ ਪਾਰਟੀ ਤੋਂ ਬੁਰੀ ਤਰ੍ਹਾਂ ਖਫਾ ਹਨ ਅਤੇ ਪਾਰਟੀ ਦੀਆਂ ਗਲਤ ਨਤਿੀਆਂ ਨੂੰ ਚੌਰਾਹੇ ਭੰਡ ਰਹੇ ਹਨ। ਚੋਣਾਂ ਦਾ ਸਮਾਂ ਜਿਉਂ ਜਿਉਂ ਨੇੜੇ ਆਵੇਗਾ, ਬਹੁਤ ਸਾਰੇ ਹੋਰ ਵਿਧਾਇਕ ਵੀ ਪਾਰਟੀ ਦੇ ਡੁੱਬਦੇ ਬੇੜੇ ਚੋਂ ਛਾਲਾਂ ਮਾਰਨ ਲਈ ਤਿਆਰ ਬੈਠੇ ਹਨ ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲ ਉਸਮਾ ਨੇ ਕਸਬਾ ਖਿਲਚੀਆਂ ਵਿਖੇ ਪ੍ਰਧਾਨ ਦਿਆਲ ਸਿੰਘ ਖਿਲਚੀਆਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਜਥੇਬੰਦੀ ਨੂੰ ਹੋਰ ਸਰਗਰਮ ਕਰਨ ਸੰਬੰਧੀ ਅਹਿਮ ਮੀਟਿੰਗ ਕਰਨ ਉਪਰੰਤ ਕੀਤਾ । ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪਰਚਮ ਲਹਿਰਾਵੇਗਾ । ਇਸ ਮੌਕੇ ਜਥੇਦਾਰ ਪੂਰਨ ਸਿੰਘ ਖਲਚੀਆਂ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਖਲਚੀਆਂ ਹਲਕਾ ਪ੍ਰਧਾਨ ਬੀ.ਸੀ. ਵਿੰਗ, ਹੀਰਾ ਸਿੰਘ ਗਗੜੇਵਾਲ ਸਰਕਲ ਪ੍ਰਧਾਨ, ਡਾ. ਕੁਲਵਿੰਦਰ ਸਿੰਘ ਬਾਣੀਆਂ, ਰਣਦੀਪ ਸਿੰਘ ਰਾਣਾ ਪ੍ਰਧਾਨ ਆਈ.ਟੀ. ਵਿੰਗ ਅਤੇ ਹੋਰ ਸੀਨੀਅਰ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ। 05 ਏਐਸਆਰ29
ਪਿਛਲੀ ਖ਼ਬਰ ਬੇਖੌਫ ਚੋਰਾਂ ਨੇ ਪਿੰਡ ਜੱਸੜ ’ਚ ਕਿਸਾਨ ਦੇ ਖੇਤਾਂ ਵਿਚੋਂ 30 ਪਾਪੂਲਰ ਰਾਤੋਂ ਰਾਤ ਉਡਾਏ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਬੋਹੜਵਾਲਾ ਨੌਜਵਾਨਾਂ ਵਲੋਂ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।