30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਹਰਸ਼ਾ ਛੀਨਾ ਤੋਂ ਪ੍ਰਤੀਨਿਧ ਪੀ.ਐੱਸ. ਕੜਿਆਲ ਨਾਲ ਵੱਖ-ਵੱਖ ਆਗੂਆਂ ਵਲੋਂ ਕੀਤਾ ਦੁੱਖ ਦਾ ਪ੍ਰਗਟਾਵਾ

ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ )-ਕਸਬਾ ਹਰਸ਼ਾ ਛੀਨਾ ਤੋਂ ਅਦਾਰਾ ‘ਅਜੀਤ’ ਦੇ ਪ੍ਰਤੀਨਿਧ ਪੀ. ਐੱਸ.

ਸਵ. ਬਸੰਤ ਸਿੰਘ ਗਿੱਲ ਦੀ ਫਾਈਲ ਤਸਵੀਰ। 30-09-2026
ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ )-ਕਸਬਾ ਹਰਸ਼ਾ ਛੀਨਾ ਤੋਂ ਅਦਾਰਾ ‘ਅਜੀਤ’ ਦੇ ਪ੍ਰਤੀਨਿਧ ਪੀ. ਐੱਸ. ਕੜਿਆਲ ਦੇ ਸਹੁਰਾ ਸਾਹਿਬ ਸ. ਬਸੰਤ ਸਿੰਘ ਗਿੱਲ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਤੀਨਿਧ ਪੀ.ਐੱਸ. ਕੜਿਆਲ ਨਾਲ ‘ਅਜੀਤ’ ਉਪ ਦਫ਼ਤਰ ਅੰਮ੍ਰਿਤਸਰ ਦੇ ਇੰਚਾਰਜ ਸ. ਜਸਵੰਤ ਸਿੰਘ ਜੱਸ, ਬਾਬਾ ਤੇਜਾ ਸਿੰਘ ਮੁਖੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਨਾਂਦੇੜ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਹਲਕਾ ਇੰਚਾਰਜ ਰਾਜਾਸਾਂਸੀ ਮੈਡਮ ਸੋਨੀਆ ਮਾਨ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਬੀਰ ਸਿੰਘ ਭੋਲਾ ਬੱਗਾ ਕਲਾਂ, ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਅੰਮ੍ਰਿਤਸਰ, ਦਲਜੀਤ ਸਿੰਘ ਬਲਾਕ ਸਿੱਖਿਆ ਅਫ਼ਸਰ, ਸੁਖਜਿੰਦਰ ਸਿੰਘ ਹੇਰ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਪੰਜਾਬ, ਹਰਜਿੰਦਰਪਾਲ ਸਿੰਘ ਪੰਨੂ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਗੁਰਿੰਦਰ ਸਿੰਘ ਘੁੱਕੇਵਾਲੀ, ਸਮਾਜ ਸੇਵੀ ਸ. ਦਿਲਬਾਗ ਸਿੰਘ ਖਤਰਾਏ ਕਲਾਂ, ਜਗਰੂਪ ਸਿੰਘ ਰੰਧਾਵਾ ਪ੍ਰਧਾਨ ਖੰਡ ਮਿੱਲ ਵਰਕਰਜ਼ ਫੈਡਰੇਸ਼ਨ, ਸਰਪੰਚ ਹਰਮਨਦੀਪ ਸਿੰਘ ਸ਼ਾਹ ਕੜਿਆਲ ਸਮੇਤ ਪੱਤਰਕਾਰ ਭਾਈਚਾਰੇ ਤੇ ਹੋਰਨਾਂ ਆਗੂਆਂ ਵੱਲੋਂ ਦੁੱਖ ਪ੍ਰਗਟਾਵਾ ਕੀਤਾ। ਸਵ. ਬਸੰਤ ਸਿੰਘ ਗਿੱਲ ਨਮਿਤ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 1 ਅਕਤੂਬਰ ਦਿਨ ਵੀਰਵਾਰ ਨੂੰ ਪਿੰਡ ਹਦਾਇਤਪੁਰਾ ਨੇੜੇ ਚਵਿੰਡਾ ਦੇਵੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ।
ਪਿਛਲੀ ਖ਼ਬਰ ਮਾਮਲਾ ਪਿੰਡ ਜੋਧੇ ਦੇ ਲੋਕਾਂ ਵਲੋਂ ਦੂਸ਼ਿਤ ਪਾਣੀ ਪੀਣ ਦਾ ਸ਼ੁੱਧ ਪਾਣੀ ਵਸਨੀਕਾਂ ਦੀ ਪਹੁੰਚ ਤੋਂ ਦੂਰ ਅਗਲੀ ਖ਼ਬਰ ਨਵੇਂ ਬਣ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮ ਦਾ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।