08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਬਲੱਗਣ ਵਿਖੇ ਕਰਵਾਇਆ ਸੱਭਿਆਚਾਰਕ ਮੇਲਾ

ਰਾਮ ਤੀਰਥ, 7 ਸਤੰਬਰ (ਧਰਵਿੰਦਰ ਸਿੰਘ ਔਲਖ)-‘ਆਪ’ ਆਗੂ ਦਲਜੀਤ ਸਿੰਘ ਸੋਨੀ, ਦਲੇਰ ਸਿੰਘ ਮਾਨ ਵਲੋਂ ਸਮੂਹ ਗ੍ਰਾਮ ਪੰਚਾਇਤ ਬਲੱਗਣ ਦੇ ਸਹਿਯੋਗ ਨਾਲ ਪਿੰਡ ਬਲੱਗਣ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਰਾਜ, ਅਟੱਲਗੜ੍ਹ ਅਤੇ ਨੀਲਮ ਵੱਲੋਂ ਕੀਤੀ ਗਈ।

ਅਜੀਤ ਡੈਸਕ 08-09-2026
ਰਾਮ ਤੀਰਥ, 7 ਸਤੰਬਰ (ਧਰਵਿੰਦਰ ਸਿੰਘ ਔਲਖ)-‘ਆਪ’ ਆਗੂ ਦਲਜੀਤ ਸਿੰਘ ਸੋਨੀ, ਦਲੇਰ ਸਿੰਘ ਮਾਨ ਵਲੋਂ ਸਮੂਹ ਗ੍ਰਾਮ ਪੰਚਾਇਤ ਬਲੱਗਣ ਦੇ ਸਹਿਯੋਗ ਨਾਲ ਪਿੰਡ ਬਲੱਗਣ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਰਾਜ, ਅਟੱਲਗੜ੍ਹ ਅਤੇ ਨੀਲਮ ਵੱਲੋਂ ਕੀਤੀ ਗਈ। ਇਸ ਉਪਰੰਤ ਪੰਜਾਬ ਦੇ ਨਾਮਵਰ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਨਵਜੋਤ ਗਿੱਲ ਅਤੇ ਕੁਲਦੀਪ ਰੰਧਾਵਾ ਨੇ ਆਪਣੇ ਨਵੇਂ ਤੇ ਪੁਰਾਣੇ ਚਰਚਿਤ ਗੀਤ ਪੇਸ਼ ਕਰਕੇ ਮੇਲੇ ਨੂੰ ਸੰਗੀਤਮਈ ਰੰਗਤ ਦਿੱਤੀ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਕਿਹਾ ਕਿ ਸੱਭਿਆਚਾਰਕ ਮੇਲੇ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਡੀ.ਐੱਸ.ਪੀ. ਇੰਦਰਦੀਪ ਸਿੰਘ, ਡੀ.ਐੱਸ.ਪੀ. ਜਗਬੀਰ ਸਿੰਘ ਔਲਖ, ਡੀ.ਐੱਸ.ਪੀ. ਬਲਬੀਰ ਸਿੰਘ, ਐੱਸ. ਐਚ. ਓ. ਜਗਦੀਪ ਸਿੰਘ ਬਲੱਗਣ ਸੀ. ਆਈ. ਸਟਾਫ਼ ਅੰਮ੍ਰਿਤਸਰ, ਐੱਸ.ਐੱਚ.ਓ. ਰਮਦਾਸ ਨਰਿੰਦਰ ਸਿੰਘ, ਸਬ-ਇੰਸਪੈਕਟਰ ਭੁਪਿੰਦਰ ਸਿੰਘ, ਕੁਲਮੀਤ ਜਰਮਨ, ਬਚਿੱਤਰ ਸਿੰਘ, ਗੁਰਜੀਤ ਸਿੰਘ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ ਬਲੱਗਣ, ਸਰਪੰਚ ਸੁਖਵਿੰਦਰ ਸਿੰਘ, ਜਸਕਰਨ ਸਿੰਘ ਸੰਧੂ, ਰਾਜਬੀਰ ਸਿੰਘ ਤੋਲਾ ਨੰਗਲ, ਸਰਪੰਚ ਪਰਜੀਤ ਸਿੰਘ ਬੋਪਾਰਾਏ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਕੂਲ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਮਜੀਠਾ ਦਾ ਰਿਹਾ ਦਬਦਬਾ ਅਗਲੀ ਖ਼ਬਰ ਗਲੋਬਲ ਇੰਸਟੀਚਿਊਟਸ ਦੇ ਵਿਦਿਆਰਥੀਆਂ ਵਲੋਂ ‘ਏਜੀਲਸ ਡਾਇਗਨੋਸਟਿਕਸ’ ਦੇ ਦੌਰੇ ਮੌਕੇ ਮਿਲਿਆ ਪ੍ਰੈਕਟੀਕਲ ਅਨੁਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।