02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਦੇ ਮਸ਼ਹੂਰ ਢਾਡੀ ਜਥਾ ਭਾਈ ਨਿਰਮਲ ਸਿੰਘ ਦਾ ਯੂ. ਕੇ. ਤੋਂ ਵਾਪਸ ਜੇਠੂਵਾਲ ਪੁੱਜਣ ’ਤੇ ਕੀਤਾ ਸਨਮਾਨ

ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਦਾ ਮਸ਼ਹੂਰ ਢਾਡੀ ਜਥਾ ਭਾਈ ਨਿਰਮਲ ਸਿੰਘ ਜੇਠੂਵਾਲ ਜੋ ਆਪਣੇ ਸਾਥੀਆਂ ਨਾਲ ਸਿੱਖੀ ਦੇ ਪ੍ਰਚਾਰ ਲਈ 5 ਮਹੀਨੇ ਤੋ ਯੂ. ਕੇ.

ਅਜੀਤ ਡੈਸਕ 02-09-2026
ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਦਾ ਮਸ਼ਹੂਰ ਢਾਡੀ ਜਥਾ ਭਾਈ ਨਿਰਮਲ ਸਿੰਘ ਜੇਠੂਵਾਲ ਜੋ ਆਪਣੇ ਸਾਥੀਆਂ ਨਾਲ ਸਿੱਖੀ ਦੇ ਪ੍ਰਚਾਰ ਲਈ 5 ਮਹੀਨੇ ਤੋ ਯੂ. ਕੇ. ਗਿਆ ਸੀ ਉਨ੍ਹਾਂ ਵਲੋਂ ਇੰਗਲੈਂਡ ਦੇ ਵੱਖ- ਵੱਖ ਗੁਰਦੁਆਰਾ ਸਾਹਿਬਾਨਾਂ ’ਚ ਲਾਏ ਦੀਵਾਨਾਂ ਵਿਚ ਸੰਗਤਾਂ ਨੂੰ ਸਿੱਖ ਇਤਿਹਾਸ ਰਾਹੀਂ ਸਿੱਖੀ ਦੇ ਪ੍ਰਚਾਰ ਲਈ ਯੋਗਦਾਨ ਪਾਇਆ ਗਿਆ। ਢਾਡੀ ਜਥੇ ਦਾ ਅੱਜ ਆਪਣੇ ਵਤਨ ਜੱਦੀ ਪਿੰਡ ਜੇਠਵਾਲ ਪੁੱਜਣ ’ਤੇ ਗੁਰਦੁਆਰਾ ਸ਼ਹੀਦਾਂ ਜੇਠੂਵਾਲ ਕਮੇਟੀ ਦੇ ਪ੍ਰਧਾਨ ਗੱਜਣ ਸਿੰਘ ਔਲਖ, ਜਥੇ: ਬਲਵਿੰਦਰ ਸਿੰਘ ਜੋਧਪੁਰੀ ਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਬੁੱਟਰ ਜੇਠੂਵਾਲ ਤੇ ਹੋਰ ਕਮੇਟੀ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਸਾਬਕਾ ਪੰਚ, ਜਥੇ: ਹਰਪਾਲ ਸਿੰਘ ਜੋਧਪੁਰੀ, ਮੋਹਨ ਸਿੰਘ , ਸਾਬਕਾ ਸਰਪੰਚ ਅਨੂਪ ਸਿੰਘ, ਬਾਬਾ ਕਰਨੈਲ ਸਿੰਘ, ਕੰਵਰਪਾਲ ਸਿੰਘ , ਬਲਵੰਤ ਸਿੰਘ ਸਮੇਤ ਹੋਰ ਮੁਹਤਬਰ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਚੌਥ ਸਰਾਧਾਂ ਨੂੰ ਸਮਰਪਿਤ 27ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਲਈ ਇਕੱਤਰਤ... ਅਗਲੀ ਖ਼ਬਰ ਪਿੰਡ ਕੋਟਲੀ ਸੱਕਾ ’ਚ ਸਰਕਾਰੀ ਟੈਂਕੀ ਵਾਲੀ ਜਗ੍ਹਾ ਤੋਂ 1800 ਲੀਟਰ ਨਾਜਾਇਜ਼ ਲਾਹਣ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।