ਸਿੱਖਿਆ ਕ੍ਰਾਂਤੀ ਲਿਆਉਣ ਲਈ ਬੱਚਿਆਂ ਨੂੰ ਨੋਟਬੁੱਕਾਂ ਜਾਰੀ
ਸਠਿਆਲਾ, 31 ਅਕਤੂਬਰ (ਜਗੀਰ ਸਿੰਘ ਸਫਰੀ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਬਾਬਾ ਬਕਾਲਾ ਸਾਹਿਬ ਨੂੰ ਬੱਚਿਆਂ ਨੂੰ ਦੇਣ ਵਾਸਤੇ ਨੋਟ ਬੁੱਕਾਂ ਜਾਰੀ ਕੀਤੀਆਂ। ਇਸ ਬਾਰੇ ਸਰਕਲ ਪ੍ਰਧਾਨ ਗੁਰਚਰਨ ਸਿੰਘ ਠੇਕੇਦਾਰ, ਕੁਲਵੰਤ ਸਿੰਘ, ਗੁਰਦੀਪ ਸਿੰਘ, ਸੇਠ ਸਰਦੂਲ ਸਿੰਘ ਮੱਲ੍ਹੀ ਨੇ ਦੱਸਿਆ ਹੈ ਕਿ ਸਰਕਾਰੀ ਕੰਨਿਆ ਮਿਡਲ ਸਕੂਲ ਸ਼ਾਹਪੁਰ, ਸਰਕਾਰੀ ਮਿਡਲ ਸਕੂਲ ਕਰਤਾਰਪੁਰ, ਸਰਕਾਰੀ ਸੀਨੀ: ਸੈਕ: ਸਕੂਲ ਬੁਤਾਲਾ ਅਤੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਐਲਮੈਂਟਰੀ ਸਕੂਲ ਅਤੇ ਸ਼ਹੀਦ ਇੰਸ: ਰਘਬੀਰ ਸਿੰਘ ਸੀਨੀ:ਸੈਕੰ: ਸਠਿਆਲਾ ਦੇ ਵਿਦਿਆਰਥੀਆਂ ਨੂੰ ਨੋਟਬੁੱਕਾਂ ਵੰਡੀਆਂ ਗਈਆਂ ਹਨ ।
ਸਠਿਆਲਾ, 31 ਅਕਤੂਬਰ (ਜਗੀਰ ਸਿੰਘ ਸਫਰੀ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਬਾਬਾ ਬਕਾਲਾ ਸਾਹਿਬ ਨੂੰ ਬੱਚਿਆਂ ਨੂੰ ਦੇਣ ਵਾਸਤੇ ਨੋਟ ਬੁੱਕਾਂ ਜਾਰੀ ਕੀਤੀਆਂ। ਇਸ ਬਾਰੇ ਸਰਕਲ ਪ੍ਰਧਾਨ ਗੁਰਚਰਨ ਸਿੰਘ ਠੇਕੇਦਾਰ, ਕੁਲਵੰਤ ਸਿੰਘ, ਗੁਰਦੀਪ ਸਿੰਘ, ਸੇਠ ਸਰਦੂਲ ਸਿੰਘ ਮੱਲ੍ਹੀ ਨੇ ਦੱਸਿਆ ਹੈ ਕਿ ਸਰਕਾਰੀ ਕੰਨਿਆ ਮਿਡਲ ਸਕੂਲ ਸ਼ਾਹਪੁਰ, ਸਰਕਾਰੀ ਮਿਡਲ ਸਕੂਲ ਕਰਤਾਰਪੁਰ, ਸਰਕਾਰੀ ਸੀਨੀ: ਸੈਕ: ਸਕੂਲ ਬੁਤਾਲਾ ਅਤੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਐਲਮੈਂਟਰੀ ਸਕੂਲ ਅਤੇ ਸ਼ਹੀਦ ਇੰਸ: ਰਘਬੀਰ ਸਿੰਘ ਸੀਨੀ:ਸੈਕੰ: ਸਠਿਆਲਾ ਦੇ ਵਿਦਿਆਰਥੀਆਂ ਨੂੰ ਨੋਟਬੁੱਕਾਂ ਵੰਡੀਆਂ ਗਈਆਂ ਹਨ । ਇਸ ਮੌਕੇ ਪ੍ਰਿੰ: ਸਿਮਰਨਜੀਤ ਕੌਰ, ਇੰਚਾਰਜ ਵਰਿੰਦਰਪਾਲ ਸਿੰਘ, ਸੈਂਟਰ ਹੈਡ ਟੀਚਰ ਅਜੈਪਲ ਸਿੰਘ ਨੇ ਸਰਕਲ ਪ੍ਰਧਾਨ ਗੁਰਚਰਨ ਸਿੰਘ, ਸੇਠ ਸਰਦੂਲ ਸਿੰਘ ਤੇ ਪ੍ਰਧਾਨ ਗੁਰਦੀਪ ਸਿੰਘ ਬੱਚਿਆਂ ਨੂੰ ਨੋਟ ਬੁੱਕਾਂ ਦੇਣ ਤੇ ਧੰਨਵਾਦ ਕੀਤਾ।