27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਰਕਾਰ ਵਿਰੁੱਧ ਪਿੰਡ-ਪਿੰਡ ਫਲੈਕਸ ਬੋਰਡ ਲਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਤਰਸਿੱਕਾ, 26 ਅਗਸਤ (ਅਤਰ ਸਿੰਘ ਤਰਸਿੱਕਾ)- ਕਿਸਾਨ ਮਜ਼ਦੂਰ ਮੋਰਚਾ (ਭਾਰਤ) ਦੇ ਸੱਦੇ ’ਤੇ ਅੱਜ ਤਰਸਿੱਕਾ ਜ਼ੋਨ ਦੇ ਪਿੰਡਾਂ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਤਰਸਿੱਕਾ ਦੇ ਪ੍ਰਧਾਨ ਬਲਜੀਤ ਸਿੰਘ ਲਾਲੀ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਜ਼ੋਨ ਤਰਸਿੱਕਾ) ਵਲੋਂ ਮੌਜੂਦਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਵਾਅਦਾ ਖਿਲਾਫੀ ਵਿਰੁੱਧ ਪਿੰਡ-ਪਿੰਡ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ੋਨ ਆਗੂ ਬਲਜੀਤ ਸਿੰਘ ਤਰਸਿੱਕਾ (ਲਾਲੀ) ਨੇ ਦੱਸਿਆ ਕਿ ਫਲੈਕਸੀ ਬੋਰਡ ਲਉਣ ਦੀ ਮੁਹਿੰਮ ਅੱਜ ਸ਼ੁੁਰੂ ਕੀਤੀ ਗਈ ਹੈ।

ਅਜੀਤ ਡੈਸਕ 27-08-2026
ਤਰਸਿੱਕਾ, 26 ਅਗਸਤ (ਅਤਰ ਸਿੰਘ ਤਰਸਿੱਕਾ)- ਕਿਸਾਨ ਮਜ਼ਦੂਰ ਮੋਰਚਾ (ਭਾਰਤ) ਦੇ ਸੱਦੇ ’ਤੇ ਅੱਜ ਤਰਸਿੱਕਾ ਜ਼ੋਨ ਦੇ ਪਿੰਡਾਂ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਤਰਸਿੱਕਾ ਦੇ ਪ੍ਰਧਾਨ ਬਲਜੀਤ ਸਿੰਘ ਲਾਲੀ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (ਜ਼ੋਨ ਤਰਸਿੱਕਾ) ਵਲੋਂ ਮੌਜੂਦਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਵਾਅਦਾ ਖਿਲਾਫੀ ਵਿਰੁੱਧ ਪਿੰਡ-ਪਿੰਡ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ੋਨ ਆਗੂ ਬਲਜੀਤ ਸਿੰਘ ਤਰਸਿੱਕਾ (ਲਾਲੀ) ਨੇ ਦੱਸਿਆ ਕਿ ਫਲੈਕਸੀ ਬੋਰਡ ਲਉਣ ਦੀ ਮੁਹਿੰਮ ਅੱਜ ਸ਼ੁੁਰੂ ਕੀਤੀ ਗਈ ਹੈ। ਇਸ ਅਭਿਆਨ ਤਹਿਤ ਹਰ ਪਿੰਡ ਵਿਚ ਸਰਕਾਰ ਦੀਆਂ ਨਾਕਾਮੀਆਂ ਅਤੇ ਧੱਕੇਸ਼ਾਹੀਆਂ ਨੂੰ ਉਜਾਗਰ ਕਰਦੇ ਬੋਰਡ ਲਗਾਏ ਗਏ । ਸ਼ੰਭੂ ਮੋਰਚੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਤਾਰਪੀਡੋ ਕਰਨ ਸਮੇਂ ਕਿਸਾਨਾਂ ਦਾ ਲੱਖਾਂ-ਕਰੋੜਾਂ ਰੁਪਏ ਦਾ ਸਾਮਾਨ ਤੇ ਟਰਾਲੀਆਂ ਖੁਰਦ-ਬੁਰਦ ਕੀਤੀਆਂ ਗਈਆਂ ਸਨ । ਸਰਕਾਰ ਦੇ ਨੁਮਾਇੰਦਿਆਂ ਵਲੋਂ ਕੀਤੇ ਇਸ ਨੁਕਸਾਨ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਆਉਣ ਵਾਲੀਆਂ ਚੋਣਾਂ ਵਿਚ ਜਦੋਂ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਿੰਡਾਂ ਵਿਚ ਆਵੇਗਾ ਤਾਂ ਉਸ ਤੋਂ ਸ਼ੰਭੂ ਮੋਰਚੇ ਦੇ ਨੁਕਸਾਨ ਅਤੇ ਕਿਸਾਨਾਂ ਨਾਲ ਹੋਈ ਧੱਕੇਸ਼ਾਹੀ ਦਾ ਪੂਰਾ ਹਿਸਾਬ-ਕਿਤਾਬ ਲਿਆ ਜਾਵੇਗਾ।
ਪਿਛਲੀ ਖ਼ਬਰ ‘ ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ‘ਰੱਖੜ ਪੁੁੰਨਿਆ’ ਅੱਜ ਤੋਂ ਅਗਲੀ ਖ਼ਬਰ ਜਥੇਦਾਰ ਗੜਗੱਜ ਤੋਂ ‘ਵੰਦੇ ਮਾਤਰਮ’ ਦੇ ਗਾਇਨ ਸੰਬੰਧੀ ਸਿੱਖ ਸੰਗਤਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।