ਮੈਹਣੀਆਂ ਕੁਹਾਰਾਂ ’ਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਵੇਗੀ-ਵਿਧਾਇਕ ਜਸਵਿੰਦਰ ਰਮਦਾਸ ਮੈਹਣੀਆਂ ਕੁਹਾਰਾਂ ਪੰਚਾਇਤ ਨੂੰ ਵਿਕਾਸ, ਕਾਰਜਾਂ ਲਈ ਦਿੱਤਾ ਚੈੱਕ
ਜੇਠੂਵਾਲ, 13 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਉਣ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਪਿੰਡ ਦੀ ਪੰਚਾਇਤ ਪੂਰੀ ਇਮਾਨਦਾਰੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਹਿੰਦੇ ਅਧੂਰੇ ਵਿਕਾਸ ਕਾਰਜ ਕੰਮ ਕਰਵਾਏ ਕਿਉਂਕਿ ਇਸ ਪਿੰਡ ਨੂੰ ਵਿਕਾਸ ਪੱਖੋਂ ਹਲਕੇ ਦਾ ਮੋਹਰੀ ਪਿੰਡ ਬਣਾਉਣਾ ਮੇਰਾ ਮੁਢਲਾ ਫਰਜ਼ ਬਣਦਾ ਹੈ ।
ਹਲਕਾ ਅਟਾਰੀ ਦੇ ਪਿੰਡ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਚੈੱਕ ਦਿੰਦੇ ਹੋਏ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਉਨ੍ਹਾਂ ਨਾਲ ਸਰਪੰਚ ਗੁਰ ਨਿਛੱਤਰ ਕੌਰ, ਮਾਸਟਰ ਗੁਰਮੀਤ ਸਿੰਘ, ਪੰਚ ਭੁਪਿੰਦਰ ਸਿੰਘ ਤੇ ਹੋਰ ਮੋਹਤਬਰ। ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ
14-08-2026